ਰੂਸ ਨੇ ਖਾਰਕਿਵ ‘ਚ ਪੁਲਿਸ ਹੈੱਡਕੁਆਰਟਰ ‘ਤੇ ਕੀਤਾ ਹਮਲਾ
By
Posted on

ਯੂਕਰੇਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੇ ਮੁਖੀ ਦੇ ਸਲਾਹਕਾਰ ਨੇ ਵੀਡੀਓ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਖਾਰਕਿਵ ਵਿੱਚ ਖੇਤਰੀ ਪੁਲਿਸ ਵਿਭਾਗ ਦੀ ਇਮਾਰਤ ‘ਤੇ ਹਮਲਾ ਕੀਤਾ ਗਿਆ ਹੈ। ਯੂਕਰੇਨ ਦੀ ਫੌਜ ਨੇ ਦੱਸਿਆ ਹੈ ਕਿ ਰੂਸੀ ਹਵਾਈ ਫੌਜ ਖਾਰਕਿਵ ਵਿੱਚ ਉਤਰੀ ਹੈ ਅਤੇ ਇੱਕ ਹਸਪਤਾਲ ਉੱਤੇ ਹਮਲਾ ਕੀਤਾ ਹੈ।

ਰੂਸ ਅਤੇ ਯੂਕਰੇਨ ਵਿਚਕਾਰ ਲੜਾਈ ਜਾਰੀ ਹੈ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਰੂਸੀ ਸੈਨਿਕਾਂ ਅਤੇ ਯੂਕਰੇਨੀ ਲੜਾਕਿਆਂ ਵਿਚਾਲੇ ਜੰਗ ਜਾਰੀ ਹੈ। ਰੂਸੀ ਫੌਜਾਂ ਨੇ ਖੇਰਸਨ ਦੀ ਬੰਦਰਗਾਹ ਅਤੇ ਰੇਲਵੇ ਸਟੇਸ਼ਨ ‘ਤੇ ਕਬਜ਼ਾ ਕਰ ਲਿਆ ਹੈ।
ਇਸ ਦੇ ਨਾਲ ਹੀ ਹਾਕੀਵ-ਖਾਰਕੀਵ ਵਿੱਚ ਬੰਬਾਰੀ ਤੇਜ਼ ਹੋ ਗਈ ਹੈ। ਸੀਐਨਐਨ ਦੇ ਅਨੁਸਾਰ ਰੂਸੀ ਫੌਜੀ ਵਾਹਨ ਭਾਰੀ ਗੋਲਾਬਾਰੀ ਤੋਂ ਬਾਅਦ ਖੇਰਸਨ ਵਿੱਚ ਦਾਖਲ ਹੋਏ ਅਤੇ ਸ਼ਹਿਰ ਦੇ ਕਈ ਪ੍ਰਮੁੱਖ ਸਥਾਨਾਂ ‘ਤੇ ਕਬਜ਼ਾ ਕਰ ਲਿਆ।
