ਯੂਕਰੇਨ ਅਤੇ ਰੂਸ ਵਿਚਾਲੇ ਚਲ ਰਹੀ ਜੰਗ ਨੂੰ ਲੈ ਕੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰੂਸੀ ਹਮਲਾਵਰਾਂ ਅਤੇ ਯੂਕਰੇਨੀ ਫੌਜਾਂ ਵਿਚਕਾਰ ਲੜਾਈ ਦੌਰਾਨ ਕੀਵ ਵਿੱਚ ਇੱਕ ਉੱਚੀ ਰਿਹਾਇਸ਼ ਇਮਾਰਤ ਨੂੰ ਇੱਕ ਮਿਜ਼ਾਇਲ ਨਾਲ ਉਡਾ ਦਿੱਤਾ ਗਿਆ।
ਉਹਨਾਂ ਨੇ ਟਾਵਰ ਬਲਕਾ ਦੀ ਇੱਕ ਤਸਵੀਰ ਪੋਸਟ ਕੀਤੀ ਜਿਸ ਵਿੱਚ ਘੱਟੋ-ਘੱਟ ਪੰਜ ਮੰਜ਼ਿਲਾਂ ਬਿਲਡਿੰਗ ਦੇ ਇੱਕ ਪਾਸੇ ਵਿੱਚ ਜ਼ਬਰਦਸਤ ਧਮਾਕਾ ਹੋਇਆ ਅਤੇ ਮਲਬਾ ਹੇਠਾਂ ਤੱਕ ਫੈਲ ਗਿਆ। ਇਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤੀਆਂ ਗਈਆਂ ਹਨ।
ਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ 6A ਲੋਬੋਨੋਵਸਕੀ ਐਵੇਨਿਊ ਤੇ ਸਥਿਤ ਅਪਾਰਟਮੈਂਟ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਵਿੱਚ ਕਈ ਮੰਜ਼ਿਲਾਂ ਤੇ ਫੈਲਿਆ ਇੱਕ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿ
