News

ਰੂਸ ਨੂੰ ਵੱਡਾ ਝਟਕਾ, Netflix ਨੇ ਸੇਵਾਵਾਂ ’ਤੇ ਲਾਈ ਪਾਬੰਦੀ

ਰੂਸ ਅਤੇ ਯੂਕਰੇਨ ਯੁੱਧ ਦਾ ਅੱਜ 12ਵਾਂ ਦਿਨ ਹੈ। ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਗਿਆਰਾਂ ਦਿਨਾਂ ਤੋਂ ਚੱਲ ਰਹੀ ਜੰਗ ਨੇ ਨਾ ਸਿਰਫ ਉਥੋਂ ਦੇ ਨਾਗਰਿਕਾਂ ਨੂੰ ਸਗੋਂ ਪੂਰੀ ਦੁਨੀਆ ਦੇ ਸਿਆਸਤਦਾਨਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਯੁੱਧ ਵਿੱਚ ਹਰ ਰੋਜ਼ ਰੂਸ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਤੇ ਮਿਜ਼ਾਇਲਾਂ ਅਤੇ ਬੰਬਾਂ ਨਾਲ ਹਮਲਾ ਕਰ ਰਿਹਾ ਹੈ।

Netflix suspends its service in Russia - media - Business & Economy - TASS

ਇਸ ਦੇ ਚਲਦੇ ਰੂਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਯੂਕਰੇਨ ਤੇ ਹੋਏ ਹਮਲਿਆਂ ਦੇ ਵਿਰੋਧ ਵਿੱਚ Netflix ਵੀ ਸਾਹਮਣੇ ਆਇਆ ਹੈ। ਦਰਅਸਲ Netflix ਨੇ ਕਿਹਾ ਕਿ ਉਹ ਰੂਸ ਵਿੱਚ ਆਪਣੀ ਸਰਵਿਸ ਨੂੰ ਸਸਪੈਂਡ ਕਰ ਰਿਹਾ ਹੈ।

ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜ਼ਮੀਨੀ ਸਥਿਤੀ ਨੂੰ ਦੇਖਦੇ ਹੋਏ ਕੰਪਨੀ ਨੇ ਰੂਸ ਵਿੱਚ ਆਪਣੀ ਸੇਵਾ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਦੂਜੇ ਪਾਸੇ Tiktok ਨੇ ਰੂਸ ਵਿੱਚ ਆਪਣੇ ਪਲੇਟਫਾਰਮ ਤੇ ਵੀਡੀਓ ਬਣਾਉਣ ਅਤੇ ਦੇਖਣ ਤੇ ਵੀ ਪਾਬੰਦੀ ਲਾ ਦਿੱਤੀ ਹੈ।

Click to comment

Leave a Reply

Your email address will not be published.

Most Popular

To Top