ਰੁਸ਼ਨਾਇਆ ਕੁੰਡਲੀ-ਸਿੰਘੂ ਬਾਰਡਰ, ਕਿਸਾਨਾਂ ਨੇ ਮੋਮਬੱਤੀਆਂ ਜਗਾ ਕੇ ਸ਼ਹੀਦ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ
By
Posted on

ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਖੁਸ਼ ਕਰ ਦਿੱਤਾ ਹੈ। ਕਾਨੂੰਨ ਰੱਦ ਹੋਣ ਤੋਂ ਬਾਅਦ ਕਿਸਾਨਾਂ ਨੇ ਘਰਾਂ ਨੂੰ ਚਾਲੇ ਪਾ ਲਏ ਹਨ। ਪਰ ਕੁਝ ਵਿਛੜੀਆਂ ਰੂਹਾਂ ਕਿਸਾਨ ਭੁੱਲ ਨਾ ਸਕੇ। ਕਿਸਾਨਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।

ਕਿਸਾਨਾਂ ਨੇ ਰਾਤ ਸੋਨੀਪਤ ਦੇ ਕੁੰਡਲੀ-ਸਿੰਘੂ ਬਾਰਡਰ ਨੂੰ ਮੋਮਬੱਤੀਆਂ ਦੀ ਰੌਸ਼ਨੀ ਨਾਲ ਰੌਸ਼ਨ ਕੀਤਾ। ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸਰਹੱਦ ਤੇ 734 ਮੋਮਬੱਤੀਆਂ ਜਗਾਈਆਂ ਗਈਆਂ। ਇਸ ਦੌਰਾਨ ਕਿਸਾਨਾਂ ਦੀਆਂ ਅੱਖਾਂ ਵੀ ਨਮ ਰਹੀਆਂ।
ਕਿਸਾਨਾਂ ਨੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ। ਦਿੱਲੀ ਦੀਆਂ ਸਰਹੱਦਾਂ ਤੋਂ ਬਹੁਤ ਸਾਰੇ ਕਿਸਾਨ ਘਰਾਂ ਨੂੰ ਪਰਤ ਰਹੇ ਹਨ। ਹੁਣ ਦਿੱਲੀ ਦੀਆਂ ਸਰਹੱਦਾਂ ਤੇ ਕੁਝ ਕਿਸਾਨ ਸਫ਼ਾਈ ਵਿੱਚ ਜੁਟੇ ਹੋਏ ਹਨ। ਜਿਹੜੇ ਕਿਸਾਨ ਅਜੇ ਵੀ ਸਰਹੱਦਾਂ ਤੇ ਕੰਮ ਤੇ ਲੱਗੇ ਹੋਏ ਹਨ, ਉਹਨਾਂ ਨੇ ਜਾਣ ਤੋਂ ਪਹਿਲਾਂ ਸ਼ਹੀਦ ਕਿਸਾਨਾਂ ਨੂੰ ਯਾਦ ਕੀਤਾ ਹੈ।
