ਰਿਸ਼ਵਤ ਲੈਂਦਾ ਪਟਵਾਰੀ ਕਾਬੂ, ਫੜੇ ਜਾਣ ’ਤੇ ਮੰਗੀ ਮੁਆਫ਼ੀ, ਵੀਡੀਓ ਵੀ ਹੋਈ ਵਾਇਰਲ  

 ਰਿਸ਼ਵਤ ਲੈਂਦਾ ਪਟਵਾਰੀ ਕਾਬੂ, ਫੜੇ ਜਾਣ ’ਤੇ ਮੰਗੀ ਮੁਆਫ਼ੀ, ਵੀਡੀਓ ਵੀ ਹੋਈ ਵਾਇਰਲ  

ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਭ੍ਰਿਸ਼ਟਾਚਾਰ ਪੰਜਾਬ ਨੂੰ ਨਹੀਂ ਛੱਡ ਰਿਹਾ। ਨਿੱਕੇ-ਵੱਡੇ ਅਫ਼ਸਰਾਂ ਤੱਕ ਹਰ ਕੋਈ ਇਸ ਜਾਲ ਵਿੱਚ ਫਸਿਆ ਹੋਇਆ ਹੈ ਅਤੇ ਆਏ ਦਿਨ ਵਿਜੀਲੈਂਸ ਕਈ ਲੋਕਾਂ ਨੂੰ ਰੰਗੇ ਹੱਥੀਂ ਵੀ ਕਾਬੂ ਕਰਦੀ ਹੈ। ਤਾਜ਼ਾ ਮਾਮਲਾ ਜਲਾਲਾਬਾਦ ਦਾ ਹੈ ਜਿੱਥੇ ਇੱਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਕਾਬੂ ਕੀਤਾ ਗਿਆ ਹੈ।

24% Indians bribed health workers for medical care this year, finds survey

ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਕੁਝ ਲੋਕ ਕਹਿ ਰਹੇ ਹਨ ਕਿ ਮੁਆਫ਼ੀ ਮੰਗ ਕੇ ਫਿਰ ਰਿਸ਼ਵਤ ਨਹੀਂ ਲਵੇਗਾ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਟਵਾਰੀ ਮੁਆਫ਼ੀ ਤੇ ਹਾੜ੍ਹੇ ਕੱਢ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਜ਼ਮੀਨ ਦੇ ਪੁਰਾਣੇ ਰਿਕਾਰਡ ਲਈ ਰਿਸ਼ਵਤ ਮੰਗੀ ਸੀ।

ਇਹ ਪਟਵਾਰੀ ਸੇਵਾਮੁਕਤੀ ਤੋਂ ਬਾਅਦ ਮੁੜ ਨੌਕਰੀ ਤੇ ਰੱਖਿਆ ਦੱਸਿਆ ਜਾ ਰਿਹਾ ਹੈ। ਪਟਵਾਰੀ ਤੇ 3 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਪਟਵਾਰੀ ਨੂੰ ਲੋਕ ਇਨਸਾਫ਼ ਪਾਰਟੀ ਦੇ ਕਾਰਕੁਨਾਂ ਨੇ ਫੜਿਆ ਹੈ।

Leave a Reply

Your email address will not be published.