ਰਿਸ਼ਵਤ ਦੇ ਕੇਸ ‘ਚ ਮਹਿਲਾ ਐਸਐਚਓ ਹੋਈ ਸਸਪੈਂਡ, ਕੁਝ ਦਿਨ ਪਹਿਲਾਂ ਹੀ ਸੰਭਾਲੀ ਸੀ ਕਮਾਨ

 ਰਿਸ਼ਵਤ ਦੇ ਕੇਸ ‘ਚ ਮਹਿਲਾ ਐਸਐਚਓ ਹੋਈ ਸਸਪੈਂਡ, ਕੁਝ ਦਿਨ ਪਹਿਲਾਂ ਹੀ ਸੰਭਾਲੀ ਸੀ ਕਮਾਨ

ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਨੇ ਵੱਡੀ ਕਾਰਵਾਈ ਕਰਦੇ ਹੋਏ ਥਾਣਾ ਸਰਾਭਾ ਨਗਰ ਦੀ ਮਹਿਲਾ ਐਸਐਚਓ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਮਹਿਲਾ ਐਸਐਚਓ ਇੰਸਪੈਕਟਰ ਅਮਨਜੋਤ ਕੌਰ ਨੂੰ ਪਿਛਲੇ ਹਫ਼ਤੇ ਹੀ ਥਾਣਾ ਸਰਾਭਾ ਨਗਰ ਵਿੱਚ ਤਾਇਨਾਤ ਕੀਤਾ ਗਿਆ ਸੀ।

MP Suspend : Big action on negligence, 29 suspended with immediate effect  including Panchayat Secretary-BRC, notice issued to 1298 | लापरवाही पर बड़ी  कार्रवाई, पंचायत सचिव-BRC सहित 29 तत्काल प्रभाव से ...

ਕੁਝ ਦਿਨ ਪਹਿਲਾਂ ਲੁਧਿਆਣਾ ਦੇ ਅਹਿਮ ਥਾਣਿਆਂ ਦੀ ਕਮਾਨ ਮਹਿਲਾ ਐਸਐਚਓ ਨੂੰ ਸੌਂਪੀ ਗਈ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇੰਸਪੈਕਟਰ ਮਹਿਲਾ ਐਸਏਐਸ ਨਗਰ ਵਿੱਚ ਤਾਇਨਾਤ ਸੀ ਅਤੇ ਉਸ ਖਿਲਾਫ਼ ਗੁਰਬਚਨ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਸੈਣੀ ਮਾਜਰਾ ਪ੍ਰੇਮਗੜ੍ਹ ਨੇ ਇੱਕ ਦਰਖਾਸਤ ਦੀ ਜਾਂਚ ਦੇ ਮਾਮਲੇ ਵਿੱਚ ਉਸ ਪਾਸੋਂ 1 ਲੱਖ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਏ ਸਨ।

ਉਹਨਾਂ ਦੱਸਿਆ ਕਿ ਏਡੀਜੀਪੀ ਸਾਈਬਰ ਕਰਾਈਮ ਵੱਲੋਂ ਜ਼ਿਲ੍ਹਾ ਪੁਲਿਸ ਨੂੰ ਪੱਤਰ ਲਿਖ ਕੇ ਇਸ ਸਬੰਧੀ ਕਾਰਵਾਈ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਕਾਰਵਾਈ ਕਰਦਿਆਂ ਮਹਿਲਾ ਐਸਐਚਓ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਭੇਜ ਦਿੱਤਾ। ਉਹਨਾਂ ਦੀ ਥਾਂ ਤੇ ਇੰਸਪੈਕਟਰ ਅਮਨਿੰਦਰ ਸਿੰਘ ਨੂੰ ਥਾਣਾ ਸਰਾਭਾ ਨਗਰ ਦਾ ਐਸਐਚਓ ਤਾਇਨਾਤ ਕੀਤਾ ਗਿਆ ਹੈ।

Leave a Reply

Your email address will not be published.