News

ਰਿਲਾਇੰਸ ਫ਼ਿਊਚਰ ਡੀਲ ਨੂੰ ਦਿੱਲੀ ਹਾਈਕੋਰਟ ਤੋਂ ਵੱਡਾ ਝਟਕਾ

ਮੁਕੇਸ਼ ਅੰਬਾਨੀ ਦੀ ਅਗਵਾਈ ਹੇਠਲੀ ਰਿਲਾਇੰਸ ਇੰਡਸਟ੍ਰੀਜ਼ ਤੇ ਕਿਸ਼ੋਰ ਬਿਆਨੀ ਦੇ ਫਿਊਚਰ ਰਿਟੇਲ ਨਾਲ ਜੁੜੇ 24 ਹਜ਼ਾਰ ਕਰੋੜ ਰੁਪਏ ਦੀ ਡੀਲ ਨੂੰ ਹਾਲੇ ਹੋਰ ਉਡੀਕ ਕਰਨੀ ਪੈ ਸਕਦੀ ਹੈ। ਦਿੱਲੀ ਹਾਈਕੋਰਟ ਨੇ ਕਿਸ਼ੋਰ ਦੀ ਅਗਵਾਈ ਹੇਠਲੀ ਕੰਪਨੀ ਫਿਊਚਰ ਰਿਟੇਲ ਲਿਮਿਟੇਡ ਦੀ ਉਹ ਪਟੀਸ਼ਨ ਰੱਦ ਕਰ ਦਿੱਤੀ ਹੈ ਜਿਸ ਰਾਹੀਂ ਕਾਰੋਬਾਰੀ ਜੈਫ਼ ਬੇਜੋਸ ਦੀ ਕੰਪਨੀ ਐਮਾਜ਼ੌਨ ਨੂੰ ਸਿੰਗਾਪੁਰ ਦੀ ਅਦਾਲਤ ਦੇ ਫ਼ੈਸਲੇ ਬਾਰੇ ਸੇਬੀ, ਸੀਸੀਆਈ ਨੂੰ ਲਿਖਣ ਤੋਂ ਮਨ੍ਹਾ ਕਰਨ ਦੀ ਅਪੀਲ ਕੀਤੀ ਗਈ ਸੀ।

A fashion trade group wants Amazon on the “notorious markets” list — Quartz

ਦਿੱਲੀ ਹਾਈਕੋਰਟ ਦੇ ਜਸਟਿਸ ਮੁਕਤਾ ਗੁਪਤਾ ਨੇ ਫਿਊਚਰ ਰਿਟੇਲ ਦੀ ਉਹ ਪਟੀਸ਼ਨ ਰੱਦ ਕਰ ਦਿੱਤੀ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਐਮਾਜ਼ੌਨ 24,713 ਕਰੋੜ ਰੁਪਏ ਦੇ ਰਿਲਾਇੰਸ ਫਿਊਚਰ ਡੀਲ ਬਾਰੇ ਐਮਰਜੈਂਸੀ ਟ੍ਰਿਬਿਊਨਲ ਦੇ ਫ਼ੈਸਲੇ ਬਾਰੇ ਅਧਿਕਾਰੀਆਂ ਨੂੰ ਲਿਖ ਰਹੀ ਹੈ।

ਸਿੰਗਾਪੁਰ ਅੰਤਰਰਾਸ਼ਟਰੀ ਸਾਲਸੀ ਕੇਂਦਰ ਨੇ 25 ਅਕਤੂਬਰ ਨੂੰ ਅਪਣੇ ਹੁਕਮ ਰਾਹੀਂ ਐਮਾਜ਼ੌਨ ਦੇ ਹੱਕ ਵਿਚ ਫ਼ੈਸਲਾ ਕੀਤਾ ਸੀ। ਉਸ ਸਮੇਂ ਫਿਊਚਰ ਰਿਟੇਲ ਤੇ ਕੰਪਨੀਆਂ ਦੀਆਂ ਸੰਪਤੀਆਂ ਦੇ ਕਿਸੇ ਵੀ ਤਰ੍ਹਾਂ ਦੇ ਟ੍ਰਾਂਸਫਰ, ਸਮਾਪਤੀ ਜਾਂ ਕਿਸੇ ਕੰਟਰੈਕਟ ਅਧੀਨ ਕਿਸੇ ਦੂਜੀ ਧਿਰ ਤੋਂ ਫੰਡ ਹਾਸਲ ਕਰਨ ਲਈ ਸਕਿਓਰਿਟੀਜ਼ ਜਾਰੀ ਕਰਨ ਤੇ ਰੋਕ ਲਾਈ ਗਈ ਸੀ।

ਇਹ ਮਾਮਲਾ ਪਿਛਲੇ ਸਾਲ ਅਗਸਤ ਵਿੱਚ ਫਿਊਚਰ ਗਰੁੱਪ ਦੀ ਕੰਪਨੀ ਫਿਊਚਰ ਕੂਪਨਜ਼ ਲਿਮਿਟੇਡ ਵਿੱਚ 49 ਫ਼ੀਸਦੀ ਹਿੱਸੇਦਾਰੀ ਨੂੰ ਐਮਾਜ਼ੌਨ ਰਾਹੀਂ ਅਕਵਾਇਰ ਕਰਨ ਤੇ ਇਸ ਨਾਲ ਗਰੁੱਪ ਦੀ ਮੁੱਖ ਕੰਪਨੀ ਫਿਊਚਰ ਰਿਟੇਲ ਵਿੱਚ ਪਹਿਲਾਂ ਹਿੱਸੇਦਾਰੀ ਖਰੀਦਣ ਦੇ ਅਧਿਕਾਰ ਨਾਲ ਜੁੜਿਆ ਹੋਇਆ ਹੈ।

ਫਿਊਚਰ ਰਿਟੇਲ ਵਿੱਚ ਫਿਊਚਰ ਕੂਪਨਜ਼ ਦੀ ਵੀ ਹਿੱਸੇਦਾਰੀ ਹੈ। ਵਿਵਾਦ ਤਕ ਪੈਦਾ ਹੋਇਆ ਜਦੋਂ ਫਿਊਚਰ ਗਰੁੱਪ ਨੇ ਲਗਭਗ 24000 ਕਰੋੜ ਰੁਪਏ ਵਿੱਚ ਅਪਣੇ ਪ੍ਰਚੂਨ, ਭੰਡਾਰਣ ਤੇ ਲੌਜਿਸਟਿਕ ਕਾਰੋਬਾਰ ਦੇ ਕਾਰੋਬਾਰ ਰਿਲਾਇੰਸ ਇੰਡਸਟ੍ਰੀਜ਼ ਨੂੰ ਵੇਚਣ ਦਾ ਸਮਝੌਤਾ ਕੀਤਾ ਸੀ।

ਦਸ ਦਈਏ ਕਿ ਜੀਓ ਸਿਮ ਦਾ ਬਾਈਕਾਟ ਕਰਨ ਨੂੰ ਲੈ ਕੇ ਰਿਲਾਇੰਸ ਕੰਪਨੀ ਪਹਿਲਾਂ ਹੀ ਘਾਟੇ ਵਿੱਚ ਜਾ ਰਹੀ ਹੈ। ਮੁਕੇਸ਼ ਅੰਬਾਨੀ ਅਮੀਰਾਂ ਦੀ ਲਿਸਟ ਵਿੱਚੋਂ 6ਵੇਂ ਤੋਂ 9ਵੇਂ ਸਥਾਨ ਤੇ ਆ ਗਏ ਹਨ।

Click to comment

Leave a Reply

Your email address will not be published. Required fields are marked *

Most Popular

To Top