Business

ਰਿਫਾਇੰਡ, ਸਰ੍ਹੋਂ ਦੇ ਤੇਲ ਨਾਲ ਹਿੱਲਿਆ ਰਸੋਈ ਦਾ ਬਜਟ, ਆਲੂ-ਪਿਆਜ਼ ਤੋਂ ਰਾਹਤ

ਸਰ੍ਹੋਂ ਦਾ ਤੇਲ, ਸੋਇਆਬੀਨ ਦਾ ਤੇਲ, ਚੌਲ, ਦਾਲਾਂ, ਆਟਾ, ਚਾਹ ਅਤੇ ਨਮਕ ਦੀਆਂ 1 ਸਾਲ ’ਚ ਇੰਨੀਆਂ ਕੀਮਤਾਂ ਵਧ ਗਈਆਂ ਹਨ ਕਿ ਰਸੋਈ ਦਾ ਬਜਟ ਵਿਗੜ ਗਿਆ ਹੈ। ਖਪਤਕਾਰ ਵਿਭਾਗ ਦੀ ਵੈਬਸਾਈਟ ’ਤੇ ਦਿੱਤੇ ਅੰਕੜਿਆਂ ਮੁਤਾਬਕ 1 ਅਪ੍ਰੈਲ 2020 ਦੇ ਮੁਕਾਬਲੇ 1 ਅਪ੍ਰੈਲ 2021 ਨੂੰ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਿੱਚ 47 ਫ਼ੀਸਦੀ, ਦਾਲਾਂ ਵਿੱਚ 17 ਫ਼ੀਸਦੀ ਅਤੇ ਖੁੱਲ੍ਹੀ ਚਾਹਪੱਤੀ ਵਿੱਚ 30 ਫ਼ੀਸਦੀ ਤੱਕ ਉਛਾਲ ਆਇਆ ਹੈ।

Who's the best? Mustard oil vs refined oil - 24 Mantra Organic

ਚੌਲਾਂ ਦੀ ਕੀਮਤ ਵੀ 14.65 ਫ਼ੀਸਦੀ ਹੋ ਗਈ ਹੈ ਤੇ ਕਣਕ ਦੇ ਆਟੇ ਵਿੱਚ 3.26 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਸਸਤੀਆਂ ਚੀਜ਼ਾਂ ਵਿੱਚ ਕਣਕ, ਖੰਡ, ਆਲੂ, ਪਿਆਜ਼ ਅਤੇ ਟਮਾਟਰ ਹਨ। ਪੈਕ ਪਾਮ ਤੇਲ 87 ਰੁਪਏ ਤੋਂ ਵਧ ਕੇ 121 ਰੁਪਏ, ਸੂਰਜਮੁਖੀ ਤੇਲ 106 ਤੋਂ 157, ਵਨਸਪਤੀ ਤੇਲ 88 ਤੋਂ 121 ਅਤੇ ਸਰੋਂ ਦਾ ਤੇਲ 117 ਤੋਂ 151 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਹੈ।

ਇਸ ਤੋਂ ਇਲਾਵਾ ਮੂੰਗਫਲੀ 139 ਤੋਂ 165 ਅਤੇ ਸੋਇਆ ਤੇਲ 99 ਤੋਂ 133 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਹੈ। ਚਾਹਪੱਤੀ 29 ਫ਼ੀ ਸਦੀ ਚੜ੍ਹ ਕੇ 217 ਤੋਂ 281 ਰੁਪਏ ਪ੍ਰਤੀ ਕਿਲੋ  ’ਤੇ ਪਹੁੰਚ ਗਈ ਹੈ। ਗੁੜ ਦੀ ਕੀਮਤ ਇਸ ਸਾਲ ਥੋੜੀ ਵਧੀ ਹੈ। ਲੂਣ ਦੀ ਕੀਮਤ ਇਕ ਸਾਲ ਵਿੱਚ 10  ਫ਼ੀਸਦੀ ਵਧ ਚੁੱਕੀ ਹੈ।

ਉੱਥੇ ਹੀ ਦੁੱਧ ਵੀ 7 ਫ਼ੀਸਦੀ ਮਹਿੰਗਾ ਹੋ ਚੁੱਕਾ ਹੈ। ਖਪਤਕਾਰ ਵਿਭਾਗ ਵੱਲੋਂ ਦਿੱਤੇ ਗਏ ਇਹ ਅੰਕੜੇ ਦੇਸ਼ਭਰ ਦੇ 135 ਪ੍ਰਚੂਨ ਕੇਂਦਰਾਂ ਵਿੱਚੋਂ 111 ਕੇਂਦਰਾਂ ਤੋਂ ਜੁਟਾਏ ਗਏ ਹਨ। ਦਾਲਾਂ ਸਬੰਧੀ ਵੈਬਸਾਈਟ ’ਤੇ ਦਿੱਤੇ ਗਏ ਅੰਕੜਿਆਂ ਮੁਤਾਬਕ ਅਰਹਰ ਦਾਲ ਔਸਤਨ 91 ਰੁਪਏ ਕਿਲੋ ਤੋਂ ਕਰੀਬ 106 ਰੁਪਏ, ਮਾਂਹ ਦੀ ਦਾਲ 99 ਤੋਂ 109, ਮਸਰ ਦਾਲ 68 ਤੋਂ 80 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਚੁੱਕੀ ਹੈ।

ਮੂੰਗ ਦਾਲ ਵੀ 103 ਤੋਂ 105 ਰੁਪਏ ਹੋ ਗਈ ਹੈ। ਟਮਾਟਰ, ਆਲੂ ਅਤੇ ਪਿਆਜ਼ ਦੀਆਂ ਕੀਮਤਾਂ ਥੋੜੀਆਂ ਘਟੀਆਂ ਹਨ। ਪਿਆਜ਼ 32 ਤੋਂ 26 ਤੇ ਟਮਾਟਰ 25 ਤੋਂ 17 ਰੁਪਏ ’ਤੇ ਆ ਗਿਆ।  ਆਲੂ 10 ਤੋਂ 15 ਰੁਪਏ, ਪਿਆਜ਼ 20 ਤੋਂ 25 ਰੁਪਏ ਅਤੇ ਟਮਾਟਰ 10 ਰੁਪਏ ਕਿਲੋ ਹੋ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top