News

ਰਿਪੋਰਟ ਖੁੱਲ੍ਹਣੀ ਚਾਹੀਦੀ ਹੈ, ਕਿਉਂਕਿ ਉਸ ਰਿਪੋਰਟ ’ਤੇ ਮਜੀਠੀਆ ਦਾ ਨਾਮ ਹੈ: ਨਵਜੋਤ ਕੌਰ ਸਿੱਧੂ

ਨਵਜੋਤ ਕੌਰ ਸਿੱਧੂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ, “ਡਰੱਗ ਦੀ ਰਿਪੋਰਟ ਖੁੱਲ੍ਹਣੀ ਚਾਹੀਦੀ ਹੈ ਕਿਉਂ ਕਿ ਉਸ ਰਿਪੋਰਟ ਦੇ ਪਹਿਲੇ ਪੇਜ਼ ਤੇ ਬਿਕਰਮ ਮਜੀਠੀਆ ਦਾ ਨਾਮ ਲਿਖਿਆ ਹੈ।” ਉਹਨਾਂ ਕਿਹਾ ਕਿ, “ਮੈਂ ਇਹ ਰਿਪੋਰਟ ਖੁਦ ਪੜ੍ਹੀ ਹੈ ਜਿਸ ਵਿੱਚ ਭੋਲੇ ਨੇ ਮਜੀਠੀਆ ਦਾ ਜ਼ਿਕਰ ਕੀਤਾ ਹੈ।”

Centre withdraws Akali leader Bikram Singh Majithia's Z-plus security, SAD  says move 'dictatorial' - India News

“ਬਿਕਰਮ ਮਜੀਠੀਆ ਦੇ ਸੂਤਰਾਂ ਨੇ ਹੀ ਇਹਨਾਂ ਨੂੰ ਇੱਥੋਂ ਤੱਕ ਪਹੁੰਚਾਇਆ ਹੈ ਤੇ ਮਜੀਠੀਆ ਨੂੰ ਜੇ ਆਈਐਸਆਈ ਬਾਰੇ ਇੰਨਾ ਪਤਾ ਹੈ ਤਾਂ ਫਿਰ ਮਜੀਠੀਆ ਦੇ ਲਿੰਕ ਜ਼ਰੂਰ ਹੋਣਗੇ।” ਨਵਜੋਤ ਸਿੱਧੂ ਨੇ ਕਿਹਾ ਕਿ, “ਅਕਾਲੀ ਦਲ ਤੇ ਬਿਕਰਮ ਮਜੀਠੀਆ ਕਿਉਂ ਨਹੀਂ ਬੋਲੇ।” ਨਵਜੋਤ ਕੌਰ ਸਿੱਧੂ ਅੱਜ ਆਪਣੇ ਹਲਕੇ ਵਿੱਚ ਫੋਗਿੰਗ ਮਸ਼ੀਨਾਂ ਵੰਡਣ ਆਏ ਸਨ।

ਉਹਨਾਂ ਸਿੱਧੂ ਦੇ ਮੌਜੂਦਾ ਬਿਆਨਾਂ ਤੇ ਤਲਖਕਲਾਮੀ ਬਾਰੇ ਕਿਹਾ ਕਿ, “ਸਿੱਧੂ ਦਾ ਇਤਰਾਜ ਇਸੇ ਕਰਕੇ ਹੈ ਕਿ ਜੇਕਰ ਇਦਾਂ ਹੀ ਹੱਥ ਤੇ ਹੱਥ ਰੱਖ ਕੇ ਬੈਠੇ ਰਹਿਣਾ ਸੀ ਤਾਂ ਫਿਰ ਕੈਪਟਨ ਨੂੰ ਬਦਲਣ ਦੀ ਕੀ ਲੋੜ ਸੀ। ਇਸ ਦੇ ਨਾਲ ਹੀ ਐਡਵੋਕੇਟ ਜਰਨਲ ਦਾ ਮਸਲਾ ਅੱਜ ਸ਼ਾਮ ਤੱਕ ਹੱਲ ਹੋ ਜਾਵੇਗ, ਕਿਉਂਕਿ ਸਿੱਧੂ ਨੇ ਸਾਫ਼ ਕੀਤਾ ਸੀ ਕਿ ਜਾਂ ਮੈਨੂੰ ਰੱਖ ਲਓ ਜਾਂ ਏਜੀ ਨੂੰ ਰੱਖੋ।”

ਉਹਨਾਂ ਕਿਹਾ ਕਿ, “ਉਹਨਾਂ ਦੀ ਏਜੀ ਨਾਲ ਕੋਈ ਨਿੱਜ ਰੰਜਸ਼ ਨਹੀਂ ਹੈ ਪਰ ਗੱਲ ਅਸੂਲਾਂ ਦੀ ਹੈ ਕਿ ਇਸੇ ਏਜੀ ਨੇ ਸੁਮੇਧ ਸੈਣੀ ਨੂੰ ਬਲੈਂਕਟ ਬੇਲ ਦਿਵਾਈ ਸੀ ਤਾਂ ਉਹ ਉਸ ਖਿਲਾਫ਼ ਕਿਵੇਂ ਕੇਸ ਲੜ ਸਕਦਾ ਹੈ।”

Click to comment

Leave a Reply

Your email address will not be published.

Most Popular

To Top