Punjab

ਰਾਹੁਲ ਦੀ ਪੰਜਾਬ ਟਰੈਕਟਰ ਰੈਲੀ ’ਚ ਨਵਜੋਤ ਸਿੱਧੂ ਵੀ ਹੋਣਗੇ ਸ਼ਾਮਲ

ਅੱਜ ਪੰਜਾਬ ਵਿੱਚ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਤਿੰਨ ਰੋਜ਼ਾ ਦੌਰੇ ਤੇ ਆ ਰਹੇ ਹਨ। ਇਹ ਰੈਲੀਆਂ ਟਰੈਕਟਰਾਂ ਤੇ ਕੀਤੀਆਂ ਜਾਣਗੀਆਂ। ਇਹ ਰੈਲੀਆਂ ਖੇਤੀ ਕਾਨੂੰਨਾਂ ਖਿਲਾਫ ਹਨ। ਰਾਹੁਲ ਗਾਂਧੀ ਅੱਜ ਮੋਗਾ ਜ਼ਿਲ੍ਹੇ ਦੇ ਕਸਬਾ ਬੱਧਨੀ ਕਲਾਂ ਵਿੱਚ ਟਰੈਕਟਰ ਰੈਲੀ ਦਾ ਆਗਾਜ਼ ਕਰਨਗੇ।

ਇਸ ਰੈਲੀ ਵਿੱਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੀ ਸ਼ਾਮਲ ਹੋਣਗੇ। ਨਵਜੋਤ ਸਿੱਧੂ ਦੇ ਨਾਲ ਹੀ ਇਸ ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੋ ਸਕਦੇ ਹਨ। ਕਾਂਗਰਸ ਦੇ ਸੂਤਰਾਂ ਮੁਤਾਬਕ 11 ਵਜੇ ਬੱਧਨੀ ਕਲਾਂ ‘ਚ ਜਨਤਕ ਮੀਟਿੰਗ ‘ਚ ਦਸਤਖਤ ਮੁਹਿੰਮਮ ਸ਼ੁਰੂ ਕੀਤੀ ਜਾਵੇਗੀ।

ਇਸ ਤੋਂ ਬਾਅਦ ਦੁਪਹਿਰ ਕਰੀਬ ਸਵਾ ਬਾਰਾਂ ਵਜੇ ਬੱਧਨੀ ਕਲਾਂ ਤੋਂ ਜਾਤਪੁਰਾ ਤਕ ਟਰੈਕਟਰ ਯਾਤਰਾ ਆਰੰਭੀ ਜਾਵੇਗੀ। ਇਸ ਮਗਰੋਂ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਲੁਧਿਆਣਾ ਜ਼ਿਲ੍ਹੇ ਦਾ ਜਾਤਪੁਰਾ ‘ਚ ਜਨਤਕ ਮੀਟਿੰਗ ਕੀਤੀ ਜਾਵੇਗੀ ਤੇ ਇੱਥੇ ਹੀ ਟਰੈਕਟਰ ਮਾਰਚ ਦੀ ਸਮਾਪਤੀ ਹੋਵੇਗੀ। ਭਾਜਪਾ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਬਣਾਏ ਜਾਣ ਪਿੱਛੋਂ ਕਾਂਗਰਸ ਨੇ ਖੇਤੀ ਪ੍ਰਧਾਨ ਸੂਬਾ ਪੰਜਾਬ ਵੱਲ ਰੁਖ਼ ਕੀਤਾ ਹੈ।   

Click to comment

Leave a Reply

Your email address will not be published. Required fields are marked *

Most Popular

To Top