News

ਰਾਹੁਲ ਗਾਂਧੀ ਨੇ ਹਰ ਗਰੀਬ ਨੂੰ 6-6 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਕੀਤਾ ਵਾਅਦਾ

ਕੇਰਲ ਵਿੱਚ 6 ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਇਕ ਯੋਜਨਾ ਦਾ ਲਾਭ ਦੇਣ ਦਾ ਵਾਅਦਾ ਕੀਤਾ ਹੈ। ਸੂਬੇ ਵਿੱਚ ਯੂਡੀਐਫ ਦੀ ਸਰਕਾਰ ਬਣਨ ’ਤੇ ਨਿਊਨਤਮ ਆਯ ਯੋਜਨਾ ਅਧੀਨ ਹਰ ਗਰੀਬ ਵਿਅਕਤੀ ਨੂੰ ਯਕੀਨੀ ਤੌਰ ’ਤੇ ਹਰ ਮਹੀਨੇ 6-6 ਹਜ਼ਾਰ ਰੁਪਏ ਮਿਲਣਗੇ।

rahul gandhi wayanad voters poor 6 thousand rupee

ਇੱਥੇ ਯੂਡੀਐਫ ਦੀ ਬੈਠਕ ਵਿੱਚ ਬੋਲਦਿਆਂ ਕਿਹਾ ਕਿ ਯੂਡੀਐਫ ਵੱਲੋਂ ਕੁੱਝ ਕ੍ਰਾਂਤੀਕਾਰੀ ਪ੍ਰਸਤਾਵ ਲਿਆਂਦੇ ਜਾ ਰਹੇ ਹਨ। ਇਸ ਮੁਤਾਬਕ ਹਰ ਗਰੀਬ  ਵਿਅਕਤੀ ਨੂੰ 72-72 ਹਜ਼ਾਰ ਰੁਪਏ ਸਾਲਾਨਾ ਮਿਲਣਗੇ। ਇਹ ਹੁਕਮ ਉਹਨਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ।

ਦਸ ਦਈਏ ਕਿ ਕੇਰਲ ਵਿਧਾਨ ਸਭਾ ਚੋਣਾਂ ਦੀਆਂ 140 ਸੀਟਾਂ ’ਤੇ ਮੰਗਲਵਾਰ ਯਾਨੀ 6 ਅਪ੍ਰੈਲ ਨੂੰ ਚੋਣਾਂ ਹੋਣਗੀਆਂ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਭਰੋਸੇਯੋਗਤਾ ਕੇਰਲ ਦੀ ਚੋਣ  ਲੜਾਈ ਵਿਚ ਦਾਅ ‘ਤੇ ਲੱਗੀ ਹੋਈ ਹੈ ਅਤੇ ਇਸ ਵਾਰ ਸੂਬੇ ਦੇ ਮਛੇਰੇ ਚੋਣ ਦਾ ਫ਼ੈਸਲਾ ਕਰਨ ਜਾ ਰਹੇ ਹਨ।

ਰਾਹੁਲ ਗਾਂਧੀ ਕੋਲਮ ਜ਼ਿਲ੍ਹੇ ਵਿੱਚ ਪਿਛਲੇ ਦਿਨਾਂ ਵਿੱਚ ਸਮੁੰਦਰ ਵਿੱਚ ਗੋਤਾ ਲਾਉਂਦੇ ਅਤੇ ਮੱਛੀ ਫੜਦੇ ਨਜ਼ਰ ਆਏ ਸਨ। ਇਥੇ ਵੱਡੀ ਗਿਣਤੀ ਵਿੱਚ ਮਛੇਰੇ ਰਹਿੰਦੇ ਹਨ ਅਤੇ ਕੇਰਲ ਦੀ ਸਿਆਸਤ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ।

Click to comment

Leave a Reply

Your email address will not be published.

Most Popular

To Top