ਰਾਹੁਲ ਗਾਂਧੀ ਨੇ ਮੂਸੇਵਾਲਾ ਦੇ ਪਿਤਾ ਨੂੰ ਲੈ ਕੇ ਕੀਤਾ ਕਿਹਾ, ਪੁੱਤ ਲਈ ਬੇਮਿਸਾਲ ਹਿੰਮਤ ਤੇ ਵੇਖਿਆ ਬੇਸ਼ੁਮਾਰ ਪਿਆਰ

 ਰਾਹੁਲ ਗਾਂਧੀ ਨੇ ਮੂਸੇਵਾਲਾ ਦੇ ਪਿਤਾ ਨੂੰ ਲੈ ਕੇ ਕੀਤਾ ਕਿਹਾ, ਪੁੱਤ ਲਈ ਬੇਮਿਸਾਲ ਹਿੰਮਤ ਤੇ ਵੇਖਿਆ ਬੇਸ਼ੁਮਾਰ ਪਿਆਰ

ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਇੰਨੀ ਦਿਨੀਂ ਜਲੰਧਰ ਵਿੱਚ ਕੀਤੀ ਜਾ ਰਹੀ ਹੈ। ਇਸ ਦੌਰਾਨ ਰਾਹੁਲ ਗਾਂਧੀ ਭਾਰੀ ਲੋਕਾਂ ਦੇ ਇਕੱਠ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਲੰਘ ਰਹੇ ਹਨ। ਬੀਤੇ ਦਿਨੀਂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਖਾਲਸਾ ਕਾਲਜ ਤੋਂ ਮੁੜ ਸ਼ੁਰੂ ਹੋਈ ਸੀ। ਪਹਿਲਾਂ ਇਹ ਯਾਤਰਾ ਫਗਵਾੜਾ ਦੀ ਪ੍ਰਾਈਵੇਟ ਯੂਨੀਵਰਸਿਟੀ ਤੋਂ ਸਵੇਰੇ 6 ਵਜੇ ਸ਼ੁਰੂ ਹੋਣੀ ਸੀ।

ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਜਲੰਧਰ ਦੇ ਮਸ਼ਹੂਰ ਸ੍ਰੀ ਦੇਵੀ ਤਲਾਅ ਮੰਦਰ ਪਹੁੰਚੇ ਸਨ, ਜਿੱਥੇ ਉਹਨਾਂ ਨੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਸਿੱਧੇ ਯਾਤਰਾ ਲਈ ਰਵਾਨਾ ਹੋ ਗਏ ਹਨ। ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖਾਲਸਾ ਕਾਲਜ ਪਹੁੰਚੇ ਸਨ। ਇਸ ਦੌਰਾਨ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਲਕੌਰ ਸਿੰਘ ਨੂੰ ਰਾਹੁਲ ਗਾਂਧੀ ਕੋਲ ਲੈ ਗਏ ਸਨ। ਮੂਸੇਵਾਲਾ ਦੇ ਪਿਤਾ ਵੀ ‘ਭਾਰਤ ਜੋੜੋ ਯਾਤਰਾ’ ਵਿੱਚ ਸ਼ਾਮਲ ਹੋਏ ਸਨ।

Image

ਬਲਕੌਰ ਸਿੰਘ ਰਾਹੁਲ ਗਾਂਧੀ ਨੂੰ ਮਿਲ ਕੇ ਅਤੇ ਕੁਝ ਦੇਰ ਪੈਦਲ ਚੱਲ ਕੇ ਵਾਪਸ ਪਰਤ ਆਏ ਸਨ। ਬਲਕੌਰ ਸਿੰਘ ਨੇ ਕਿਹਾ ਕਿ, ਪੰਜਾਬ ਦੇ ਲੋਕਾਂ ਦੀ ਬਦੌਲਤ ਹੀ ਉਹ ਇੰਨਾ ਵੱਡਾ ਸਦਮਾ ਝੱਲ ਸਕਿਆ ਹੈ।

ਦੱਸ ਦਈਏ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲੈ ਕੇ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ, ਅੱਜ ਜਲੰਧਰ ਵਿੱਚ ਮਸ਼ਹੂਰ ਪੰਜਾਬੀ ਗਾਇਕ ਅਤੇ ਕਾਂਗਰਸ ਲੀਡਰ ਸਵਰਗਵਾਸੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਯਾਤਰਾ ਵਿੱਚ ਸ਼ਾਮਲ ਹੋਏ। ਮੈਂ ਉਹਨਾਂ ਵਿੱਚ ਬੇਮਿਸਾਲ ਹਿੰਮਤ ਤੇ ਹੌਂਸਲਾ ਵੇਖਿਆ। ਉਹਨਾਂ ਦੀਆਂ ਅੱਖਾਂ ਵਿੱਚ ਆਪਣੇ ਪੁੱਤਰ ਲਈ ਮਾਣ ਅਤੇ ਦਿਲ ਵਿੱਚ ਬੇਸ਼ੁਮਾਰ ਪਿਆਰ ਝਲਕਦਾ ਹੈ। ਮੇਰਾ ਸਲਾਮ ਹੈ ਅਜਿਹੇ ਪਿਤਾ ਨੂੰ!”

 

 

Leave a Reply

Your email address will not be published. Required fields are marked *