ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਵਿੱਚ ਮੋਬਾਇਲ ਚੋਰਾਂ ਨੇ ਵੀ ਲਾਇਆ ਦਾਅ, ਅੱਧਾ ਦਰਜਨ ਮੋਬਾਇਲ ਫੋਨ ਚੋਰੀ!

ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ਵਿੱਚ ਮੋਬਾਈਲ ਚੋਰਾਂ ਨੇ ਵੀ ਦਾਅ ਲਾਇਆ ਹੈ। ਅੱਧਾ ਦਰਜਨ ਤੋਂ ਵੱਧ ਲੋਕਾਂ ਦੇ ਮੋਬਾਈਲ ਯਾਤਰਾ ਦੇ ਦੌਰਾਨ ਕੱਢੇ ਗਏ। ਇੰਨਾ ਹੀ ਨਹੀਂ ਹਰਿਆਣਾ ਤੋਂ ਆਏ ਹੋਏ ਸੁਰੱਖਿਆ ਮੁਲਾਜ਼ਮ ਅਤੇ ਕਾਂਗਰਸੀ ਵਰਕਰਾਂ ਦੇ ਮੋਬਾਇਲ ਕੱਢ ਲਏ ਗਏ। ਇਸ ਦੌਰਾਨ ਕਾਂਗਰਸੀ ਵਰਕਰਾਂ ਦੇ ਇਕ ਮੋਬਾਈਲ ਚੋਰ ਨੂੰ ਮੌਕੇ ਤੋਂ ਕਾਬੂ ਵੀ ਕਰ ਲਿਆ।
ਹਾਲਾਂਕਿ ਜਦੋਂ ਪੁਲਿਸ ਨੇ ਇਸ ਸਬੰਧੀ ਪੁੱਛਿਆ ਗਿਆ ਤਾਂ ਉਹ ਪੱਲਾ ਝਾੜਦੇ ਵਿਖਾਈ ਦਿੱਤੇ ਅਤੇ ਉਹਨਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਕਾਂਗਰਸੀ ਵਰਕਰ ਨੇ ਦੱਸਿਆ ਕਿ ਕੁੱਲ 6 ਮੋਬਾਈਲ ਫੋਨ ਚੋਰੀ ਹੋਏ ਨੇ ਜਿਨ੍ਹਾਂ ਵਿੱਚੋਂ ਇਕ ਮੋਬਾਇਲ ਫੋਨ ਹਰਿਆਣਾ ਤੋਂ ਆਏ ਇਕ ਸੁਰੱਖਿਆ ਮੁਲਾਜ਼ਮ ਦਾ ਵੀ ਹੈ।
ਉਨ੍ਹਾਂ ਕਿਹਾ ਕਿ ਸ਼ਰਮ ਵਾਲੀ ਗੱਲ ਹੈ ਉਹਨਾਂ ਨੇ ਚੋਰ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਅਤੇ ਹੁਣ ਪੁਲਿਸ ਥਾਣੇ ਬੁਲਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਮੋਬਾਈਲ ਫੋਨ ਉਹਨਾਂ ਨੇ ਮੌਕੇ ਤੇ ਹੀ ਬਰਾਮਦ ਕਰ ਲਿਆ ਹੈ। ਪੁਲਿਸ ਮੁਲਾਜ਼ਮ ਨੇ ਕਿਹਾ ਕਿ, ਉਹਨਾਂ ਕੋਈ ਵੀ ਸਪਸ਼ਟ ਜਵਾਬ ਨਹੀਂ ਦਿੱਤਾ।
ਉਹਨਾਂ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਏਥੋਂ ਤੱਕ ਕਹਿ ਦਿੱਤਾ ਕਿ ਨਾ ਕਿਸੇ ਤਰ੍ਹਾਂ ਦੇ ਮੋਬਾਈਲ ਚੋਰੀ ਦੀ ਸ਼ਿਕਾਇਤ ਨਹੀਂ ਮਿਲੀ ਜਦੋਂ ਕੇ ਨੇੜੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਮੋਬਾਇਲ ਵੀ ਬਰਾਮਦ ਕੀਤੇ ਅਤੇ ਚੋਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।