ਰਾਹੁਲ ਗਾਂਧੀ ਅੱਜ ਕਰਨਗੇ ‘ਭਾਰਤ ਜੋੜੋ ਯਾਤਰਾ’ ਦੀ ਸ਼ੁਰੂਆਤ, ਹੋਰ ਵੱਡੇ ਲੀਡਰ ਵੀ ਹੋਣਗੇ ਸ਼ਾਮਲ

 ਰਾਹੁਲ ਗਾਂਧੀ ਅੱਜ ਕਰਨਗੇ ‘ਭਾਰਤ ਜੋੜੋ ਯਾਤਰਾ’ ਦੀ ਸ਼ੁਰੂਆਤ, ਹੋਰ ਵੱਡੇ ਲੀਡਰ ਵੀ ਹੋਣਗੇ ਸ਼ਾਮਲ

ਕਾਂਗਰਸ ਅੱਜ ਤੋਂ ‘ਭਾਰਤ ਜੋੜੋ ਯਾਤਰਾ’ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਹ ਯਾਤਰਾ 12 ਸੂਬਿਆਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਤੱਕ ਕੀਤੀ ਜਾਵੇਗੀ। ਰਾਹੁਲ ਗਾਂਧੀ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਸ਼੍ਰੀਪੇਰੰਬਦੁਰ ਪਹੁੰਚੇ ਹਨ। ਉੱਥੇ ਉਨ੍ਹਾਂ ਨੇ ਪਿਤਾ ਰਾਜੀਵ ਗਾਂਧੀ ਦੀ ਸਮਾਧੀ ਸਾਹਮਣੇ ਅਰਦਾਸ ਕੀਤੀ। ਇਸ ਤੋਂ ਬਾਅਦ ਉਹ ਕੰਨਿਆਕੁਮਾਰੀ ਜਾਣਗੇ।

ਉੱਥੇ ਤਾਮਿਲਨਾਡੂ ਦੇ ਸੀਐੱਮ ਐੱਮਕੇ ਸਟਾਲਿਨ, ਰਾਜਸਥਾਨ ਦੇ ਸੀਐੱਮ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਸੀਐੱਮ ਭੁਪੇਸ਼ ਬਘੇਲ ਮੌਜੂਦ ਰਹਿਣਗੇ। ਉਦਘਾਟਨ ਸਮਾਰੋਹ ਦੇ ਲਈ ਤਾਮਿਲਨਾਡੂ, ਛੱਤੀਸਗੜ੍ਹ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਰਾਹੁਲ ਗਾਂਧੀ ਨੂੰ ਕੌਮੀ ਝੰਡਾ ਸੌਂਪਣਗੇ। ਪੰਜ ਮਹੀਨਿਆਂ ਦੀ ਇਸ ਯਾਤਰਾ ਦਾ ਰਾਹੁਲ ਗਾਂਧੀ ਤਾਮਿਲਨਾਡੂ ਤੋਂ ਬੁੱਧਵਾਰ ਨੂੰ ਸ਼ੁਰੂਆਤ ਕਰਨਗੇ। ਇਹ ਯਾਤਰਾ ਦੋ ਪੜਾਵਾਂ ਵਿੱਚ ਹੋਵੇਗੀ।

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਇਸ ਯਾਤਰਾ ਬਾਰੇ ਕਿਹਾ ਸੀ ਕਿ, “ਇਹ ਕਿਸੇ ਤਪੱਸਿਆ ਤੋਂ ਘੱਟ ਨਹੀ ਹੈ। ਰਾਹੁਲ ਗਾਂਧੀ ਨੇ 22 ਅਗਸਤ ਨੂੰ ਇੱਕ ਪ੍ਰੋਗਰਾਮ ’ਚ ਕਿਹਾ ਸੀ ਕਿ “ਭਾਰਤੀ ਸੰਸਕ੍ਰਿਤੀ ’ਚ ਸਾਡੇ ਸੰਸਕਾਰਾਂ ’ਚ ਦੋ ਚੀਜ਼ਾਂ ਮਹੱਤਵਪੂਰਨ ਹੁੰਦੀਆਂ ਹੈ- ਪੂਜਾ ਅਤੇ ਤਪੱਸਿਆ।” ਮੈਂ ਤਪੱਸਿਆ ਦੇ ਲਈ ਨਿਕਲ ਰਿਹਾ ਹਾਂ। ਮੈਂ ਇਸ ਯਾਤਰਾ ਨੂੰ ਨਿੱਜੀ ਤਪੱਸਿਆ ਮੰਨਦਾ ਹਾਂ।”

ਸਿਵਲ ਸੋਸਾਇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ, ਰਾਹੁਲ ਗਾਂਧੀ ਨੇ ਦੱਸਿਆ ਕਿ ਉਹ ਯਾਤਰਾ ਨੂੰ ਸਿਆਸੀ ਅਤੇ ‘ਤਪੱਸਿਆ’ ਦੇ ਰੂਪ ’ਚ ਦੇਖਦੇ ਹਨ। ‘ਭਾਰਤ ਜੋੜੋ ਯਾਤਰਾ’ ’ਚ ਸ਼ਾਮਿਲ ਹੋਣ ਵਾਲੇ ਲੀਡਰਾਂ ਲਈ ਕਿਸੇ ਵੀ ਹੋਟਲ ’ਚ ਪ੍ਰਬੰਧ ਨਹੀਂ ਕੀਤਾ ਗਿਆ। ਅੱਜ ਤੋਂ ਸ਼ੁਰੂ ਹੋਣ ਵਾਲੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੇ ਲਈ 117 ਲੀਡਰਾਂ ਦੇ ਨਾਮਾਂ ਦੀ ਸੂਚੀ ਤਿਆਰ ਕੀਤੀ ਗਈ ਹੈ।

Leave a Reply

Your email address will not be published.