ਰਾਵਣ ਦਹਿਨ ਦੌਰਾਨ ਮਸਾਂ ਬਚੇ ਲੋਕ, ਲੋਕਾਂ ‘ਤੇ ਡਿੱਗਿਆ ਰਾਵਣ ਦਾ ਸੜਦਾ ਹੋਇਆ ਪੁਤਲਾ

 ਰਾਵਣ ਦਹਿਨ ਦੌਰਾਨ ਮਸਾਂ ਬਚੇ ਲੋਕ, ਲੋਕਾਂ ‘ਤੇ ਡਿੱਗਿਆ ਰਾਵਣ ਦਾ ਸੜਦਾ ਹੋਇਆ ਪੁਤਲਾ

ਦੁਸਹਿਰੇ ਵਾਲੇ ਦਿਨ ਬਹੁਤ ਸਾਰੇ ਲੋਕਾਂ ਨੇ ਦੁਸਹਿਰਾ ਮਨਾਇਆ, ਪਰ ਉੱਥੇ ਹੀ ਕੁਝ ਥਾਵਾਂ ਤੇ ਕੁਝ ਘਟਨਾਵਾਂ ਵੀ ਵਾਪਰੀਆਂ ਹਨ। ਹਰਿਆਣਾ ਦੇ ਯਮੁਨਾਨਗਰ ਵਿੱਚ ਰਾਵਣ ਦਹਿਨ ਦੌਰਾਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਰਾਵਣ ਦਹਿਨ ਦੌਰਾਨ ਲੋਕਾਂ ਤੇ ਰਾਵਣ ਦਾ ਪੁਤਲਾ ਡਿੱਗ ਗਿਆ ਸੀ। ਇਸ ਵਿੱਚ ਕੁਝ ਲੋਕ ਜ਼ਖ਼ਮੀ ਹੋਏ ਹਨ।

ਬਿਹਾਰ ਦੇ ਪਟਨਾ ‘ਚ ਦੁਸਹਿਰੇ ਦੇ ਮੌਕੇ ‘ਤੇ ਰਾਵਣ ਨੂੰ ਸਾੜਿਆ ਗਿਆ ਹੈ। ਦੁਸਹਿਰੇ ਦੇ ਮੌਕੇ ‘ਤੇ ਦੇਹਰਾਦੂਨ ਦੇ ਪਰੇਡ ਗਰਾਊਂਡ ‘ਚ ਰਾਵਣ ਦਾ ਪੁਤਲਾ ਫੂਕਿਆ ਗਿਆ। ਲੱਦਾਖ ਦੇ ਲੇਹ ‘ਚ ਪੋਲੋ ਗਰਾਊਂਡ ‘ਚ ਦੁਸਹਿਰੇ ਦੇ ਮੌਕੇ ‘ਤੇ ਰਾਵਣ ਨੂੰ ਸਾੜਿਆ ਗਿਆ। ਦਿੱਲੀ ਦੇ ਲਾਲ ਕਿਲਾ ਮੈਦਾਨ ਅਤੇ ਰਾਮਲੀਲਾ ਮੈਦਾਨ ਵਿੱਚ ਰਾਵਣ ਦਾ ਪੁਤਲਾ ਫੂਕਿਆ ਗਿਆ ਹੈ।

ਉਪ ਰਾਸ਼ਟਰਪਤੀ ਜਗਦੀਪ ਧਨਖੜ, ਦਿੱਲੀ ਦੇ LG ਵਿਨੈ ਕੁਮਾਰ ਸਕਸੈਨਾ ਅਤੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਨਾਲ ਰਾਮ ਲੀਲਾ ਮੈਦਾਨ ਵਿੱਚ ਦੁਸਹਿਰਾ ਸਮਾਰੋਹ ਵਿੱਚ ਸ਼ਾਮਲ ਹੋਏ। ਦੇਸ਼ ਭਰ ‘ਚ ਅੱਜ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੁਸਹਿਰੇ ਦਾ ਤਿਉਹਾਰ ਅਧਰਮ ‘ਤੇ ਧਰਮ ਦੀ ਜਿੱਤ ਅਤੇ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ।

Leave a Reply

Your email address will not be published.