News

ਰਾਮ ਰਹੀਮ ਨੂੰ ਹੋਇਆ ਕੋਰੋਨਾ, ਮੇਦਾਂਤਾ ਹਸਪਤਾਲ ’ਚ ਕਰਵਾਇਆ ਦਾਖ਼ਲ

ਕੋਰੋਨਾ ਵਾਇਰਸ ਦੀ ਪਕੜ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਆਏ ਹਨ। ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਵੀ ਆਇਆ ਹੈ। ਰਾਮ ਰਹੀਮ ਨੂੰ ਅੱਜ ਫਿਰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿਸ ਤੋਂ ਬਾਅਦ ਕੀਤੇ ਕੋਰੋਨਾ ਟੈਸਟ ਵਿੱਚ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

Dera Sacha Sauda chief Gurmeet Ram Rahim Singh gets life imprisonment for  murder of journalist

ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਦੀ ਅੱਜ ਫਿਰ ਤੋਂ ਸਿਹਤ ਖਰਾਬ ਹੋ ਗਈ ਹੈ। ਇਸ ਕਰ ਉਸ ਨੂੰ ਢਿੱਡ ਵਿੱਚ ਦਰਦ ਹੋਣ ਕਾਰਨ ਮੇਦਾਂਤਾ ਹਸਪਤਾਲ ਲਿਜਾਇਆ ਗਿਆ। 3 ਦਿਨ ਪਹਿਲਾਂ ਵੀ ਡੇਰਾ ਮੁਖੀ ਨੂੰ ਢਿੱਡ ਵਿੱਚ ਦਰਦ ਕਾਰਨ ਪੀਜੀਆਈ ਰੋਹਤਕ ਲਿਆਂਦਾ ਗਿਆ ਸੀ ਅਤੇ ਜਾਂਚ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਸੀ।

ਉਸ ਨੂੰ ਸੁਨਾਰੀਆ ਜੇਲ੍ਹ ਤੋਂ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਫਿਰ ਪੀਜੀਆਈ ਦਾਖ਼ਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਨੂੰ ਪੀਜੀਆਈ ਦੇ ਡਾਕਟਰਾਂ ਦੀ ਸਲਾਹ ਤੋਂ ਬਾਅਦ ਹੀ ਮੇਦਾਂਤਾ ਲਿਆਂਦਾ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top