News

ਰਾਮ ਰਹੀਮ ਦੀ ਵਿਗੜੀ ਸਿਹਤ, ਪੀਜੀਆਈ ਰੋਹਤਕ ‘ਚ ਕਰਵਾਇਆ ਭਰਤੀ

ਦੇਸ਼ ਵਿੱਚ ਰੋਜ਼ਾਨਾ ਚਾਰ ਹਜ਼ਾਰ ਤੋਂ ਵੱਧ ਲੋਕ ਇਸ ਮਹਾਮਾਰੀ ਕਾਰਨ ਆਪਣੀ ਜਾਨ ਗੁਆ ਰਹੇ ਹਨ। ਹਾਲਾਂਕਿ, ਕੋਰੋਨਾ ਵਾਇਰਸ ਦੇ ਮਾਮਲੇ ਵੱਧਣ ਦੀ ਰਫ਼ਤਾਰ ਕੁਝ ਘੱਟ ਹੋਈ ਹੈ, ਪਰ ਸਥਿਤੀ ਹਾਲੇ ਸੁਧਰੀ ਨਹੀਂ ਹੈ। ਉੱਤਰ ਪ੍ਰਦੇਸ਼ ਵਿੱਚ ਨਵੇਂ ਮਾਮਲੇ 20,000 ਤੋਂ ਘੱਟ ਆਏ ਪਰ ਮੌਤਾਂ ਦੀ ਗਿਣਤੀ ਦੇ ਸਾਰੇ ਰਿਕਾਰਡ ਟੁੱਟ ਗਏ।

Saint Dr. Gurmeet Ram Rahim Singh Ji Insan. Spiritual Guru in India

ਉੱਥੇ ਹੀ ਸਾਧਵੀ ਬਲਾਤਕਾਰ ਮਾਮਲੇ ਵਿਚ ਹਰਿਆਣਾ ਦੀ ਸੋਨਾਰੀਆ ਜੇਲ੍ਹ ਵਿਚ ਉਮਰ ਕੈਦ ਕੱਟ ਕਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੀਜੀਆਈ ਰੋਹਤਕ ਲਿਆਂਦਾ ਗਿਆ ਹੈ। ਰੋਹਤਕ ਪੀਜੀਆਈ ਦੇ ਸੁਪਰਡੈਂਟ ਡਾਕਟਰ ਪੁਸ਼ਪਾ ਦਹੀਆ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿਨ ਵਿਚ ਚੱਕਰ ਆਏ ਸਨ, ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਦਿੱਕਤ ਹੋ ਸਕਦੀ ਹੈ।

ਡਾਕਟਰ ਪੁਸ਼ਪਾ ਦਹੀਆ ਨੇ ਦੱਸਿਆ ਕਿ ਡੇਰਾ ਮੁਖੀ ਨੂੰ ਕੋਰੋਨਾ ਦੀ ਸ਼ਿਕਾਇਤ ਨਹੀਂ ਹੈ। ਪਰ ਉਨ੍ਹਾਂ ਨੂੰ ਪੀਜੀਆਈ ਵਿਚ ਦਾਖ਼ਲ ਕਰ ਲਿਆ ਗਿਆ ਹੈ। ਡੇਰਾ ਮੁਖੀ ਨੂੰ ਪੀਜੀਆਈ ਲਿਆਉਣ ਲਈ ਪ੍ਰਸਾਸ਼ਨ ਨੇ ਪੁਲਿਸ ਦੇ ਪੁਖ਼ਤਾ ਬੰਦੋਬਸਤ ਕੀਤੇ ਸਨ। ਮੀਡੀਆ ਦੀ ਨਜ਼ਰ ਤੋਂ ਵੀ ਛੁਪਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ ਜਾ ਰਹੀ ਸੀ।

Click to comment

Leave a Reply

Your email address will not be published. Required fields are marked *

Most Popular

To Top