Business

ਰਾਮ ਮੰਦਿਰ ਦੇ ਉਦਘਾਟਨ ਲਈ ਬੁਲਾਏ 5 ਤਖਤਾਂ ਦੇ ਜਥੇਦਾਰ, ਸਿੱਖ ਹੋਏ ਗ ਰ ਮ

ਭਾਰਤ ਵਿਚ ਰਾਮ ਮੰਦਿਰ ਨੂੰ ਬਣਾਉਣ ਦੀ ਸਿਆਸਤ ਜ਼ੋਰਾਂ ਤੇ ਹੈ ਇਸ ਮੰਦਿਰ ਨੂੰ ਬਣਾਉਣ ਲਈ ਰੱਖੇ ਜਾਣ ਵਾਲੇ ਨੀਂਹ ਪੱਥਰ ਨੂੰ ਰੱਖਣ ਵੇਲੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕੁਝ ਸਿੱਖਾਂ ਵੱਲੋੰ ਇਸਦਾ ਵਿ ਰੋ ਧ ਕੀਤਾ ਜਾ ਰਿਹਾ ਹੈ ਜਿਸਦੀ ਵੀਡੀਓ ਪੋਸਟ ਵਿਚ ਹੇਠਾਂ ਦਿੱਤੀ ਗਈ ਹੈ ਉੱਧਰ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਹਰੀਆ ਖੇਤਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਅਜੇ ਸਿੰਘ ਨੇ ਅਯੁੱਧਿਆ ਚ ਸ਼੍ਰੀ ਰਾਮ ਮੰਦਰ ਨਿਰਮਾਣ ਲਈ ਚਾਂਦੀ ਦੀਆਂ 15 ਇੱਟਾਂ ਦਾਨ ਕੀਤੀਆਂ ਹਨ। ਪਾਰਟੀ ਸੂਤਰਾਂ ਨੇ ਦੱਸਿਆ ਕਿ ਵਿਧਾਨ ਸਭਾ ਖੇਤਰ ਹਰੀਆਂ ਦੇ

ਭਾਜਪਾ ਵਿਧਾਇਕ ਅਜੇ ਸਿੰਘ ਨੇ ਮੰਦਰ ਨਿਰਮਾਣ ਲਈ ਚਾਂਦੀ ਦੀਆਂ 15 ਇੱਟਾਂ ਦਾਨ ਕੀਤੀਆਂ ਹਨ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਨੂੰ 15 ਕਿਲੋ 300 ਗ੍ਰਾਮ ਭਾਰੀ ਇਹ ਇੱਟਾਂ ਅਤੇ ਰਾਮਰੇਖਾ ਨਦੀ ਦੇ ਜਲ ਕਲਸ਼ ਨੂੰ ਅਯੁੱਧਿਆ ਜਾ ਕੇ ਪ੍ਰਦਾਨ ਕੀਤਾ ਹੈ। ਵਿਧਾਇਕ ਅਜੇ ਸਿੰਘ ਨੇ ਕਿਹਾ ਹੈ ਕਿ ਇਹ ਚੰਗੀ ਕਿਸਮਤ ਹੈ ਕਿ ਭਗਵਾਨ ਸ਼੍ਰੀ ਰਾਮ ਦੇ ਮੰਦਰ ‘ਚ ਉਨ੍ਹਾਂ ਵਲੋਂ ਦਿੱਤੀਆਂ ਚਾਂਦੀ ਦੀਆਂ ਇੱਟਾਂ ਲਗਾਈਆਂ ਜਾਣਗੀਆਂ।

ਦੱਸਣਯੋਗ ਹੈ ਕਿ ਅਯੁੱਧਿਆ ‘ਚ 5 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਨਿਰਮਾਣ ਲਈ ਨੀਂਹ ਪੱਥ ਰੱਖਣਗੇ। ਭੂਮੀ ਪੂਜਨ ਦੇ ਨਾਲ ਹੀ ਮੰਦਰ ਦੇ ਨਿਰਮਾਣ ਦਾ ਕੰਮ ਵੀ ਤੇਜ਼ੀ ਨਾਲ ਸ਼ੁਰੂ ਹੋ ਜਾਵੇਗਾ। 5 ਅਗਸਤ ਨੂੰ ਹੋਣ ਵਾਲੇ ਭੂਮੀ ਪੂਜਨ ‘ਚ 51 ਨਦੀਆਂ ਦਾ ਪਾਣੀ ਅਤੇ ਤੀਰਥ ਸਥਾਨਾਂ ਦੀ ਮਿੱਟੀ ਦੀ ਵਰਤੋਂ ‘ਚ ਲਿਆਂਦੀ ਜਾਵੇਗੀ।

Click to comment

Leave a Reply

Your email address will not be published. Required fields are marked *

Most Popular

To Top