News

ਭਾਜਪਾ ਨੂੰ ਵੱਡਾ ਝਟਕਾ, ਇਸ ਸੀਨੀਅਰ ਲੀਡਰ ਦੀ ਹੋਈ ਮੌਤ

ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਸੰਸਦ ਮੈਂਬਰ ਰਾਮਸਵਰੂਪ ਸ਼ਰਮਾ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਈ ਹੈ। ਉਹਨਾਂ ਦੀ ਲਾਸ਼ ਫਾਂਸੀ ਦੇ ਫੰਦੇ ਨਾਲ ਲਟਕਦੀ ਮਿਲੀ ਹੈ। ਦਿੱਲੀ ਵਿੱਚ ਆਰਐਮਐਲ ਹਸਪਤਾਲ ਦੇ ਨੇੜੇ ਬਣੇ ਫਲੈਟ ਵਿੱਚ ਉਹ ਰਹਿੰਦੇ ਸਨ। ਉਹਨਾਂ ਦੀ ਖੁਦਕੁਸ਼ੀ ਦਾ ਫਿਲਹਾਲ ਪਤਾ ਨਹੀਂ ਚਲ ਸਕਿਆ।

ram swaroop sharma death news: Ram Swaroop Sharma Death LIVE: हिमाचल के  सांसद राम स्वरूप शर्मा की संदिग्ध मौत, घर पहुंच सकते हैं नड्डा और अमित शाह  - bjp mp from mandi

ਦਿੱਲੀ ਪੁਲਿਸ ਨੇ ਦਸਿਆ ਕਿ ਉਹਨਾਂ ਨੂੰ ਸਵੇਰੇ ਸਾਢੇ ਅੱਠ ਵਜੇ ਸੂਚਨਾ ਮਿਲੀ ਸੀ ਕਿ ਆਰਐਮਐਲ ਹਸਪਤਾਲ ਕੋਲ ਗੋਮਤੀ ਅਪਾਰਟਮੈਂਟ ਵਿੱਚ ਭਾਜਪਾ ਸੰਸਦ ਮੈਂਬਰ ਰਾਮਸਵਰੂਪ ਸ਼ਰਮਾ ਨੇ ਆਤਮਹੱਤਿਆ ਕਰ ਲਈ ਹੈ। ਜਦੋਂ ਉਹ ਉਸ ਸਥਾਨ ’ਤੇ ਪਹੁੰਚੇ ਤਾਂ ਸੰਸਦ ਮੈਂਬਰ ਸ਼ਰਮਾ ਦੀ ਲਾਸ਼ ਫੰਦੇ ਨਾਲ ਲਟਕ ਰਹੀ ਸੀ।

ਸੰਸਦ ਮੈਂਬਰ ਸ਼ਰਮਾ ਦੇ ਸਟਾਫ ਨੇ ਦਸਿਆ ਕਿ ਅੱਜ ਸਵੇਰੇ ਜਦੋਂ ਉਹ ਕਮਰਾ ਖੋਲ੍ਹਣ ਗਿਆ ਤਾਂ ਕਮਰਾ ਅੰਦਰੋਂ ਬੰਦ ਸੀ, ਵਾਰ-ਵਾਰ ਆਵਾਜ਼ ਮਾਰਨ ਤੋਂ ਬਾਅਦ ਵੀ ਕਮਰਾ ਨਹੀਂ ਖੁੱਲ੍ਹਿਆ। ਉਹਨਾਂ ਨੇ ਫਿਰ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਨੇ ਆ ਕੇ ਦਰਵਾਜ਼ਾ ਤੋੜਿਆ। ਇਸ ਮੌਕੇ ਕਈ ਹੋਰ ਪੁਲਿਸ ਅਧਿਕਾਰੀ ਵੀ ਪਹੁੰਚ ਗਏ ਸਨ। ਭਾਜਪਾ ਸੰਸਦ ਮੈਂਬਰ ਰਾਮਸਵਰੂਪ ਸ਼ਰਮਾ ਦੀ ਮੌਤ ਕਾਰਨ ਭਾਜਪਾ ਨੇ ਅੱਜ ਹੋਣ ਵਾਲੀ ਸੰਸਦੀ ਦਲ ਦੀ ਬੈਠਕ ਰੱਦ ਕਰ ਦਿੱਤੀ ਹੈ।

ਦਸ ਦਈਏ ਕਿ ਰਾਮਸਵਰੂਪ ਸ਼ਰਮਾ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਬਣੇ ਸਨ। ਉਹ ਲੰਬੇ ਸਮੇਂ ਤਕ ‘ਰਾਸ਼ਟਰੀ ਸਵੈਮ ਸੇਵਕ ਸੰਘ’ ਨਾਲ ਜੁੜੇ ਰਹੇ ਸਨ। ਉਹ ਹਿਮਾਚਲ ਫੂਡ ਐਂਡ ਸਿਵਿਲ ਸਪਲਾਈ ਕਾਰਪੋਰੇਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ 2014 ਵਿੱਚ ਰਾਮਸਵਰੂਪ ਸ਼ਰਮਾ ਨੇ ਮੰਡੀ ਲੋਕ ਸਭਾ ਸੀਟ ਤੋਂ ਚੋਣ ਲੜੇ ਸਨ। ਇੱਥੇ ਦੀਆਂ ਚਾਰ ਸੀਟਾਂ ਭਾਜਪਾ ਨੇ ਹੀ ਜਿੱਤੀਆਂ ਸਨ।

Click to comment

Leave a Reply

Your email address will not be published. Required fields are marked *

Most Popular

To Top