News

ਰਾਤ ਨੂੰ ਹੋ ਰਿਹਾ ਸੀ ਅੰਬਾਨੀ ਦੇ 5G ਨੈਟਵਰਕ ਦਾ ਕੰਮ, ਕਿਸਾਨਾਂ ਨੇ ਫੜੀ ਮਸ਼ੀਨ

5-G ਨੈਟਵਰਕ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲਹਿਰਾਗਾਗਾ ਦੇ ਨੇੜਲੇ ਪਿੰਡ ਲੇਹਲ ਖੁਰਦ ਵਿਖੇ ਸਿੱਧੂ ਫੋਰਟ ਦੇ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੈਂਕੜੇ ਕਿਸਾਨਾਂ ਅਤੇ ਔਰਤਾਂ ਨੇ 5-G ਨੈੱਟਵਰਕ ਲਈ ਵਿਛਾਈ ਜਾ ਰਹੀ ਕੇਬਲ ਤਾਰ ਨੂੰ ਰੁਕਵਾ ਦਿੱਤਾ ਹੈ।

5G Network Slicing versus Private Networks: Benefits and Drawbacks -  Counterpoint Research

ਉੱਥੇ ਹੀ ਕਿਸਾਨਾਂ ਵੱਲੋਂ ਰਿਲਾਇੰਸ ਕੰਪਨੀ, ਅੰਬਾਨੀ ਅਤੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਹਰਸੇਵਕ ਸਿੰਘ ਲੇਹਲ ਖੁਰਦ, ਜੈ ਦੀਪ ਸਿੰਘ, ਸੁਖਦੀਪ ਕੌਰ ਅਤੇ ਕਮਲਜੀਤ ਕੌਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਮੋਦੀ ਸਰਕਾਰ ਨੇ ਜਿਹਨਾਂ ਕਾਰਪੋਰੇਟ ਘਰਾਣਿਆਂ ਕੋਲ ਦੇਸ਼ ਨੂੰ ਵੇਚਿਆ ਹੈ ਉਹਨਾਂ ਦਾ ਕਿਸਾਨ ਸਿਰੇ ਤੋਂ ਹੀ ਵਿਰੋਧ ਕਰ ਰਹੇ ਹਨ।

ਉਹਨਾਂ ਅੱਗੇ ਦਸਿਆ ਕਿ ਰਿਲਾਇੰਸ ਕੰਪਨੀ ਵੱਲੋਂ 5-G ਸਬੰਧੀ ਰਾਤ ਨੂੰ ਕੰਮ ਚਲਾਇਆ ਜਾ ਰਿਹਾ ਸੀ ਤੇ ਇਸ ਦੇ ਤਹਿਤ ਅੰਡਰ ਗਰਾਊਂਡ ਪਾਈਪਾਂ ਪਾਈਆਂ ਜਾ ਰਹੀਆਂ ਸਨ ਜਿਹਨਾਂ ਦਾ ਕਿਸਾਨਾਂ ਨੇ ਕੰਮ ਰੁਕਵਾ ਦਿੱਤਾ ਹੈ।

ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜਦੋਂ ਤਕ ਇਹਨਾਂ ਦਾ ਅਧਿਕਾਰੀ ਉਹਨਾਂ ਨਾਲ ਗੱਲ ਨਹੀਂ ਕਰਦਾ ਅਤੇ ਉਹਨਾਂ ਨੂੰ ਤਸੱਲੀ ਨਹੀਂ ਦਿਵਾਉਂਦਾ ਉੰਨਾ ਚਿਰ ਨਾ ਮਸ਼ੀਨਾਂ ਚੱਲਣਗੀਆਂ ਅਤੇ ਨਾ ਹੀ ਇਹਨਾਂ ਨੂੰ ਇਥੋਂ ਜਾਣ ਦਿੱਤਾ ਜਾਵੇਗਾ। ਸਰਕਾਰ ਕੋਰੋਨਾ ਦਾ ਡਰਾਵਾ ਦੇ ਕੇ ਲੋਕਾਂ ਨੂੰ ਅੰਦਰ ਵਾੜ ਰਹੀ ਹੈ ਤੇ ਦੂਜੇ ਪਾਸੇ ਸਿਹਤ ਲਈ ਨੁਕਸਾਨਦਾਇਕ 5-G ਦਾ ਨੈਟਵਰਕ ਵਿਛਾਉਣ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ।

Click to comment

Leave a Reply

Your email address will not be published. Required fields are marked *

Most Popular

To Top