ਰਾਤ ਨੂੰ ਦੰਦਾਂ ਦੇ ਦਰਦ ਤੋਂ ਤੁਰੰਤ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

 ਰਾਤ ਨੂੰ ਦੰਦਾਂ ਦੇ ਦਰਦ ਤੋਂ ਤੁਰੰਤ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਦੰਦਾਂ ਦੇ ਦਰਦ ਨਾਲ ਰਾਤ ਨੂੰ ਨੀਂਦ ਲੈਂਣ ਜਾਂ ਕੁਝ ਖਾਣ-ਪੀਣ ਵਿੱਚ ਪਰੇਸ਼ਾਨੀ ਹੁੰਦੀ ਹੈ। ਇਸ ਤੋਂ ਬਚਾਅ ਲਈ ਕਈ ਉਪਾਅ ਹਨ, ਜਿਹਨਾਂ ਨਾਲ ਲੋਕਾਂ ਨੂੰ ਆਰਾਮ ਅਤੇ ਨੀਂਦ ਲੈਣ ਵਿੱਚ ਮਦਦ ਮਿਲ ਸਕਦੀ ਹੈ।

ਲੋਕ ਦਰਦ ਤੋਂ ਰਾਹਤ ਪਾਉਣ ਲਈ ਦਵਾਈਆਂ ਜਾਂ ਦੰਦਾਂ ‘ਤੇ ਕੋਲਡ ਕੰਪਰੈੱਸ ਅਤੇ ਲੌਂਗ ਦਾ ਇਸਤੇਮਾਲ ਵੀ ਕਰਦੇ ਹਨ। ਦੰਦ ਦੇ ਦਰਦ ਦੇ ਘਰੇਲੂ ਉਪਾਅ ਕਾਫੀ ਪ੍ਰਭਾਵਸ਼ਾਲੀ ਹੁੰਦੇ ਹਨ। ਦੰਦਾਂ ਦੇ ਦਰਦ ਤੋਂ ਤੁਰੰਤ ਰਾਹਤ ਕਿਵੇਂ ਪਾਈਏ? ਸਭ ਆਓ ਜਾਣਦੇ ਹਾਂ, ਇਸ ਦੇ ਕੁਝ ਘਰੇਲੂ ਉਪਾਅ

ਮੂੰਹ ਦੇ ਦਰਦ ਦੀ ਦਵਾਈ

ਦੰਦ ਦੇ ਦਰਦ ਲਈ ਦਵਾਈ ਦਾ ਇਸਤੇਮਾਲ ਕਰਨਾ ਸਰਲ ਤੇ ਅਰਾਮਦਾਇਕ ਤਰੀਕਾ ਹੈ। ਜੇ ਦੰਦਾਂ ਵਿੱਚ ਦਰਦ ਜ਼ਿਆਦਾ ਹੁੰਦਾ ਹੈ ਤਾਂ ਦੰਦਾਂ ਦੇ ਡਾਕਟਰਾਂ ਦੀ ਸਲਾਹ ਲੈਣੀ ਚਾਹੀਦੀ ਹੈ।

ਕੋਲਡ ਕੰਪਰੈੱਸ

ਕੋਲਡ ਕੰਪਰੈੱਸ ਦਾ ਉਪਯੋਗ ਕਰਨ ਨਾਲ ਦੰਦਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ। ਮੂੰਹ ਚਿਹਰੇ ਜਾਂ ਜਬਾੜੇ ਦੇ ਪ੍ਰਭਾਵਿਤ ਹਿੱਸੇ ‘ਤੇ ਤੌਲੀਏ ਵਿਚ ਲਪੇਟ ਕੇ ਬਰਫ਼ ਦਾ ਟੁਕੜਾ ਲਗਾਉਣਾ ਚਾਹੀਦਾ ਹੈ ਇਸ ਨਾਲ ਵੀ ਦੰਦਾਂ ਨੂੰ ਦਰਦ ਤੋਂ ਆਰਾਮ ਮਿਲਦਾ ਹੈ।

ਏਲੀਵੇਸ਼ਨ

ਸਿਰ ’ਚ ਖੂਨ ਜਮ੍ਹਾਂ ਹੋਣ ਨਾਲ ਜ਼ਿਆਦਾ ਦਰਦ ਤੇ ਸੋਜ ਹੋ ਸਕਦੀ ਹੈ। ਇੱਕ ਜਾਂ ਦੋ ਸਿਰਹਾਣਿਆਂ ਨਾਲ ਸਿਰ ਨੂੰ ਉੱਚਾ ਕਰਨ ਨਾਲ ਦਰਦ ਤੋਂ ਰਾਹਤ ਮਿਲ ਸਕਦੀ ਹੈ।

ਲੂਣ ਪਾਣੀ ਕੁਰਲੀ

ਲੂਣ ਦੇ ਪਾਣੀ ਨਾਲ ਕੁਰਲੀ ਕਰਨਾ ਦੰਦਾਂ ਦੇ ਦਰਦ ਲਈ ਲਾਭਦਾਇਕ ਹੁੰਦੀ ਹੈ। ਲੂਣ ਦਾ ਪਾਣੀ ਇੱਕ ਕੁਦਰਤੀ ਐਂਟੀਬੈਕਟੀਰੀਅਲ ਚੀਜ਼ ਹੈ, ਜਿਸ ਨਾਲ ਸੋਜ ਤੋਂ ਆਰਾਮ ਮਿਲਦਾ ਹੈ। ਇਸ ਨਾਲ ਖਰਾਬ ਦੰਦਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਵਿੱਚ ਵੀ ਮਦਦ ਮਿਲਦੀ ਹੈ।

ਪੁਦੀਨੇ ਦੀ ਚਾਹ

ਪੁਦੀਨੇ ਦੇ ਟੀ ਬੈਗ ਨੂੰ ਚੂਸਣ ਨਾਲ ਦੰਦਾਂ ਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ। ਪੁਦੀਨੇ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਆਕਸੀਡੈਂਟ ਮਿਸ਼ਰਣ ਹੁੰਦੇ ਹਨ।

ਲੌਂਗ

ਲੌਂਗ ਵਿੱਚ ਪਾਇਆ ਜਾਣ ਵਾਲਾ ਯੂਜੇਨੋਲ ਦੰਦਾਂ ਦੇ ਦਰਦ ਨੂੰ ਘੱਟ ਕਰ ਸਕਦਾ ਹੈ। ਦੰਦ ਕੱਢਣ ਤੋਂ ਬਾਅਦ ਮਸੂੜਿਆਂ ‘ਤੇ ਯੂਜੇਨੋਲ ਲਗਾਉਣਾ ਚਾਹੀਦਾ ਹੈ। ਇਸ ਨਾਲ ਘੱਟ ਦਰਦ ਹੁੰਦਾ ਹੈ।

 

ਲਸਣ

ਲਸਣ ਇੱਕ ਆਮ ਘਰੇਲੂ ਸਮੱਗਰੀ ਹੈ ਜਿਸ ਦੀ ਵਰਤੋਂ ਦੰਦਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਕੀਤੀ ਜਾ ਸਕਦੀ ਹੈ। ਐਲੀਸਿਨ ਲਸਣ ਦਾ ਮੁੱਖ ਮਿਸ਼ਰਣ ਹੈ, ਜੋ ਇੱਕ ਮਜ਼ਬੂਤ ਐਂਟੀਬੈਕਟੀਰੀਅਲ ਪ੍ਰਭਾਵ ਰੱਖਦਾ ਹੈ ਇਸ ਨਾਲ ਮੂੰਹ ਵਿੱਚ ਬੈਕਟੀਰੀਆ ਨੂੰ ਮਾਰਨ ਵਿੱਚ ਮਦਦ ਮਿਲਦੀ ਹੈ।

ਨੋਟ: ਪੰਜਾਬ ਲੋਕ ਚੈਨਲ ਇਸ ਲੇਖ ਵਿੱਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।

Leave a Reply

Your email address will not be published.