ਰਾਤ ਨੂੰ ਚੈਨ ਦੀ ਨੀਂਦ ਲੈਣ ਲਈ ਅਜ਼ਮਾ ਕੇ ਵੇਖੋ ਇਹ ਦੇਸੀ ਨੁਸਖਾ

 ਰਾਤ ਨੂੰ ਚੈਨ ਦੀ ਨੀਂਦ ਲੈਣ ਲਈ ਅਜ਼ਮਾ ਕੇ ਵੇਖੋ ਇਹ ਦੇਸੀ ਨੁਸਖਾ

ਕੁਝ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਇਸ ਤੋਂ ਛੁਟਕਾਰਾ ਪਾਉਣ ਲਈ ਲਸਣ ਦੀ ਵਰਤੋਂ ਕਰਨੀ ਚਾਹੀਦੀ ਹੈ। ਪੁਰਾਣੇ ਜ਼ਮਾਨੇ ‘ਚ ਇਹ ਮੰਨਿਆਂ ਜਾਂਦਾ ਸੀ ਕਿ ਲਸਣ ਇਨਸਾਨ ਨੂੰ ਬੁਰੀ ਆਤਮਾ ਤੋਂ ਬਚਾਉਂਦਾ ਹੈ ਅਤੇ ਲਸਣ ਨੂੰ ਘਰ ਰੱਖਣ ਨਾਲ ਬੂਰੀ ਆਤਮਾ ਘਰ ‘ਚ ਨਹੀਂ ਆਉਂਦੀ।

Frontiers in Sleep

ਰਾਤ ਨੂੰ ਸਿਰਹਾਣੇ ਦੇ ਥੱਲੇ ਕਲੀ ਰੱਖਣ ਨਾਲ ਨੀਂਦ ‘ਚ ਕਿਸੇ ਕਿਸਮ ਦੀ ਰੁਕਾਵਟ ਨਹੀਂ ਆਵੇਗੀ ਅਤੇ ਬੁਰੇ ਸੁਪਨੇ ਵੀ ਨਹੀਂ ਆਉਣਗੇ। ਲਸਣ ‘ਚ ਜਿੰਕ ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਨਾਲ ਦਿਮਾਗ ‘ਚ ਇਕ ਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ।

Losing sleep in adolescence makes mice less outgoing as adults - Scope

ਕੁਝ ਦਿਨ ਇਸ ਦੀ ਬਦਬੂ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਪਰ ਫਿਰ ਇਸ ਦੀ ਆਦਤ ਹੋ ਜਾਂਦੀ ਹੈ। ਜੇ ਇਸ ਨਾਲ ਰਾਤ ਭਰ ਚੰਗੀ ਨੀਂਦ ਆ ਜਾਵੇ ਤਾਂ ਇਸ ਤੋਂ ਵਧੀਆ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ। ਬੱਚਿਆਂ ਦੇ ਸਿਰਹਾਣੇ ਦੇ ਥੱਲੇ ਰੱਖ ਕੇ ਸੋਣ ਨਾਲ ਬੱਚੇ ਰਾਤ ਨੂੰ ਘਬਰਾ ਕੇ ਉੱਠਣਗੇ ਨਹੀਂ।ਇਸ ਦਾ ਫਾਇਦਾ ਤਰਲ ਬਣਾ ਕੇ ਪੀਣ ਨਾਲ ਵੀ ਹੋ ਸਕਦਾ ਹੈ।

ਬਣਾਉਣ ਲਈ ਸਮੱਗਰੀ :

ਇਕ ਗਲਾਸ ਦੁੱਧ

-ਇਕ ਲਸਣ ਦੀ ਕਲੀ

-ਇਕ ਚਮਚ ਸ਼ਹਿਦ

ਬਣਾਉਣ ਦਾ ਤਰੀਕਾ :

ਇਕ ਪੈਨ ‘ਚ ਛਿੱਲੀ ਹੋਈ ਲਸਣ ਅਤੇ ਦੁੱਧ ਨੂੰ ਮਿਲਾ ਕੇ ਗਰਮ ਕਰੋ।

ਇਸ ਨੂੰ ਤਿੰਨ ਮਿੰਟ ਤੱਕ ਉਬਾਲੋ ਅਤੇ ਗੈਸ ਤੋਂ ਉਤਾਰ ਲਓ।

ਇਸ ‘ਚ ਮਿਲਾ ਕੇ ਪੀ ਲਓ।

ਇਸ ਨੂੰ ਸੌਣ ਤੋਂ 30 ਮਿੰਟ ਪਹਿਲਾਂ ਪੀਓ।

ਇਹ ਨੁਸਖਾ ਕਰਨ ਨਾਲ ਤੁਹਾਨੂੰ ਨੀਂਦ ਵਧੀਆ ਆਵੇਗੀ।

ਨੋਟ: ਪੰਜਾਬ ਲੋਕ ਚੈਨਲ ਇਸ ਲੇਖ ਵਿੱਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।

Leave a Reply

Your email address will not be published.