Uncategorized

ਰਾਤ ਦੇ ਭੋਜਨ ’ਚ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਹੋਵੇਗੀ ਸਿਹਤ ਖਰਾਬ

ਸਿਹਤਮੰਦ ਰਹਿਣ ਲਈ ਵਧੀਆ ਭੋਜਨ ਅਤੇ ਨੀਂਦ ਬਹੁਤ ਜ਼ਰੂਰੀ ਹੈ। ਰਾਤ ਨੂੰ ਹਲਕਾ ਭੋਜਨ ਖਾਣਾ ਚਾਹੀਦਾ ਹੈ ਕਿਉਂ ਕਿ ਇਹ ਅਸਾਨੀ ਨਾਲ ਹਜ਼ਮ ਹੋ ਜਾਂਦਾ ਹੈ। ਕੁਝ ਲੋਕ ਰਾਤ ਨੂੰ ਸਨੈਕਸ ਜਾਂ ਫਾਸਟ ਫੂਡ ਦਾ ਸੇਵਨ ਕਰਦੇ ਹਨ ਜਿਸ ਨਾਲ ਉਹਨਾਂ ਦੀ ਨੀਂਦ ਖਰਾਬ ਹੋ ਜਾਂਦੀ ਹੈ। ਇਸ ਨਾਲ ਕਈ ਬਿਮਾਰੀਆਂ ਲੱਗਦੀਆਂ ਹਨ।

A guide to eating healthy in a fast food restaurant - Health - The Jakarta  Post

ਆਓ ਜਾਣਦੇ ਹਾਂ ਰਾਤ ਨੂੰ ਕਿੰਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਸਿਹਤ ਖਰਾਬ ਹੋ ਜਾਂਦੀ ਹੈ।

ਰਾਤ ਨੂੰ ਸੌਣ ਤੋਂ ਪਹਿਲਾਂ ਤਿੱਖਾ ਭੋਜਨ ਨਹੀਂ ਖਾਣਾ ਚਾਹੀਦਾ। ਇਸ ਨਾਲ ਪੇਟ ਗੈਸ ਬਣਦੀ ਹੈ, ਜਿਸ ਨਾਲ ਤੁਹਾਡੀ ਨੀਂਦ ਖਰਾਬ ਹੋਵੇਗੀ।

Common Chocolate Types and Varieties

ਰਾਤ ਨੂੰ ਚਿਕਨ ਖਾਣ ਨਾਲ ਪਾਚਣ ਕਿਰਿਆ 50 ਪ੍ਰਤੀਸ਼ਤ ਤੱਕ ਘੱਟ ਹੋ ਜਾਂਦੀ ਹੈ । ਇਸ ਨੂੰ ਪਚਾਉਂਣ ਦੇ ਲਈ ਡਾਈਜਿਸਸ਼ਨ ਸਿਸਟਮ ਨੂੰ ਜ਼ਿਆਦਾ ਕੰਮ ਕਰਨਾ ਪੈਂਦੇ ਹੈ।

ਰਾਤ ਨੂੰ ਮਿੱਠਾ ਨਹੀਂ ਖਾਣਾ ਚਾਹੀਦਾ। ਸੌਣ ਤੋਂ ਪਹਿਲਾਂ ਚਾਕਲੇਟ ਨਾ ਖਾਓ। ਇਸ ਤਰ੍ਹਾਂ ਕਰਨ ਨਾਲ ਤੁਸੀਂ ਨੀਂਦ ਨਾ ਆਉਣ ਦੀ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹੋ।

ਸੌਣ ਤੋਂ ਪਹਿਲਾਂ ਫਾਸਟ ਫੂਡ ਖਾਣ ਨਾਲ ਭਾਰ ਵੱਧ ਦਾ ਹੈ । ਇਸ ਲਈ ਰਾਤ ਨੂੰ ਫਾਸਟ ਫੂਡ ਦੀ ਵਰਤੋਂ ਨਾ ਕਰੋ। ਇਸ ਦੇ ਇਲਾਵਾ ਇਹ ਜਲਦੀ ਹਜ਼ਮ ਵੀ ਨਹੀਂ ਹੁੰਦਾ।

ਸ਼ਰਾਬ ਸਿਹਤ ਦੇ ਲਈ ਬਹੁਤ ਹਾਨੀਕਾਰਕ ਹੁੰਦੀ ਹੈ। ਅਕਸਰ ਲੋਕ ਰਾਤ ਨੂੰ ਪਾਰਟੀ ‘ਚ ਜ਼ਿਆਦਾ ਸ਼ਰਾਬ ਪੀ ਲੈਦੇ ਹਨ ਜੋ ਤੁਹਾਡੀ ਨੀਂਦ ਉੱਠਾ ਦਿੰਦੀ ਹੈ।

Click to comment

Leave a Reply

Your email address will not be published.

Most Popular

To Top