Punjab

ਰਾਤ ਢਾਈ ਵਜੇ ਪੁਲਿਸ ਮੁਲਾਜ਼ਮਾਂ ਨੇ ਕਰਤਾ ਕਾਰਾ, ਸਭ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ

ਲੁਧਿਆਣਾ: ਪੁਲਿਸ ਮੁਲਾਜ਼ਮਾਂ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਪੁਲਿਸ ਮੁਲਾਜ਼ਮਾਂ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਬਜ਼ੀ ਮੰਡੀ ਆੜ੍ਹਤੀ ਐਸੋ. ਵੱਲੋਂ ਕੁਝ ਪੁਲਿਸ ਮੁਲਾਜ਼ਮਾਂ ‘ਤੇ ਖਾਕੀ ਨੂੰ ਦਾਗਦਾਰ ਕਰਨ ਦੇ ਕਥਿਤ ਦੋਸ਼ ਲਗਾਏ ਗਏ ਹਨ।

ਉਕਤ ਮਾਮਲੇ ਨੂੰ ਲੈ ਕੇ ਐਸੋਸੀਏਸ਼ਨ ਵੱਲੋਂ ਮੀਡੀਆ ਮੁਲਾਜ਼ਮਾਂ ਨੂੰ ਪੇਸ਼ ਕੀਤੀ ਗਈ ਇਕ ਵੀਡੀਓ ਕਲਿੱਪ ਵਿਚ ਦਾਅਵਾ ਕੀਤਾ ਗਿਆ ਕਿ ਕਿਵੇਂ ਸਵੇਰ 2.30 ਵਜੇ ਦੇ ਕਰੀਬ ਸਬਜ਼ੀ ਮੰਡੀ ਵਿਚ ਰੱਖੇ ਟਮਾਟਰਾਂ ਦੇ ਕ੍ਰੇਟਸ ਵਿਚ 1 ਪੁਲਿਸ ਮੁਲਾਜ਼ਮ ਬੇਖੌਫ ਹੋ ਕੇ ਟਮਾਟਰ ਚੋਰੀ ਕਰ ਕੇ ਪਲਾਸਟਿਕ ਦੇ ਲਿਫਾਫੇ ਵਿਚ ਭਰਨ ਤੋਂ ਬਾਅਦ ਕੁਝ ਹੀ ਦੂਰ ਖੜ੍ਹੇ ਇਕ ਹੋਰ ਪੁਲਿਸ ਮੁਲਾਜ਼ਮ ਦੇ ਮੋਟਰਸਾਈਕਲ ‘ਤੇ ਸਵਾਰ ਹੋ ਕੇ 9-2 ਗਿਆਰਾਂ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਮੁਖ ਮੰਤਰੀ ਨੇ ਕਰਤਾ ਐਲਾਨ, ਹਰ ਜ਼ਿਲ੍ਹੇ ’ਚ 514 ਰੁਪਏ ’ਚ ਆਕਸੀਮੀਟਰ ਹੋਣਗੇ ਉਪਲੱਬਧ

ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਕਮਲ ਸਿੰਘ ਈਲੂ ਨੇ ਦਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਉਹਨਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਮੰਡੀ ਵਿਚ ਕੁੱਝ ਆੜਤੀਆਂ ਦੀਆਂ ਸਬਜ਼ੀਆਂ ਤੇ ਹੋਰ ਸਮਾਨ ਰਾਤ ਨੂੰ ਚੋਰੀ ਹੋ ਰਿਹਾ ਹੈ ਜਿਸ ਸਬੰਧੀ ਮੰਡੀ ਵਿਚ ਕੈਮਰੇ ਵੀ ਲਗਵਾਏ ਗਏ।

ਇਹ ਵੀ ਪੜ੍ਹੋ : ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਅਦਾਲਤ ਨੇ ਦਿੱਤਾ ਇਕ ਹੋਰ ਵੱਡਾ ਝਟਕਾ

ਹੁਣ ਕੈਮਰੇ ਵਿਚ ਕੈਦ ਹੋਈਆਂ ਤਸਵੀਰਾਂ ਨੂੰ ਦੇਖ ਕੇ ਆੜ੍ਹਤੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਕਿਵੇਂ ਜਨਤਾ ਦੀ ਜਾਨ ਮਾਲ ਦੀ ਹਿਫ਼ਾਜ਼ਤ ਕਰਨ ਦਾ ਦਮ ਭਰਨ ਵਾਲੇ ਪੁਲਿਸ ਮੁਲਾਜ਼ਮ ਕਥਿਤ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਰਹੇ ਹਨ।

ਮੰਡੀ ਵਿਚ ਟਮਾਟਰ ਚੋਰੀ ਕਰਨ ਦੀ ਘਟਨਾ ਦੀ ਜਾਣਕਾਰੀ ਜਿਵੇਂ ਹੀ ਐੱਸ. ਐੱਚ. ਓ. ਬਸਤੀ ਜੋਧੇਵਾਲ ਅਰਸ਼ਪ੍ਰੀਤ ਕੌਰ ਨੂੰ ਮਿਲੀ ਤਾਂ ਉਨ੍ਹਾਂ ਨੇ ਕੇਸ ਸਬੰਧੀ ਅਫਸੋਸ ਪ੍ਰਗਟ ਕਰਦਿਆਂ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸੱਚ ਵਿਚ ਸ਼ਰਮਨਾਕ ਕਾਰਾ ਹੈ। ਕੇਸ ਦੀ ਜਾਣਕਾਰੀ ਪੁਲਸ ਕਮਿਸ਼ਨਰ ਨੂੰ ਦੇਣ ਦੇ ਨਾਲ ਹੀ ਮੁਲਜ਼ਮ ਪਾਏ ਜਾਣ ਵਾਲੇ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Click to comment

Leave a Reply

Your email address will not be published.

Most Popular

To Top