News

ਰਾਜ ਸਭਾ ਸੀਟਾਂ ’ਤੇ 31 ਮਾਰਚ ਨੂੰ ਹੋਵੇਗੀ ਚੋਣ, ਚੋਣ ਕਮਿਸ਼ਨ ਦਾ ਐਲਾਨ

ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਹੈ ਕਿ 13 ਰਾਜ ਸਭਾ ਸੀਟਾਂ ਲਈ 31 ਮਾਰਚ ਨੂੰ ਚੋਣਾਂ ਹੋਣਗੀਆਂ। ਇਹ 13 ਸੀਟਾਂ ਛੇ ਰਾਜਾਂ ਵਿਚ ਫੈਲੀਆਂ ਹੋਈਆਂ ਹਨ। ਪੰਜਾਬ ਵਿਚ ਪੰਜ, ਕੇਰਲ ਵਿਚ ਤਿੰਨ, ਆਸਾਮ ਵਿਚ ਦੋ ਅਤੇ ਹਿਮਾਚਲ ਪ੍ਰਦੇਸ਼, ਤ੍ਰਿਪੁਰਾ ਅਤੇ ਨਾਗਾਲੈਂਡ ਵਿਚ ਇੱਕ-ਇੱਕ ਸੀਟਾਂ ਹਨ।

Bypolls To Two Rajya Sabha Seats In UP On September 23: Election Body

ਚੋਣ ਕਮਿਸ਼ਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਰਾਜ ਸਭਾ ਦੀਆਂ 13 ਸੀਟਾਂ ਲਈ 31 ਮਾਰਚ ਨੂੰ ਚੋਣਾਂ ਹੋਣਗੀਆਂ। ਇਹਨਾਂ ਵਿੱਚ 5 ਪੰਜਾਬ, ਕੇਰਲ ਤੋਂ 3, ਅਸਾਮ ਤੋਂ 2, ਹਿਮਾਚਲ ਪ੍ਰਦੇਸ਼, ਤ੍ਰਿਪੁਰਾ ਅਤੇ ਨਾਗਾਲੈਂਡ ਤੋਂ ਇੱਕ-ਇੱਕ ਹੈ।

ਇਹ ਚੋਣਾਂ ਇਸ ਲਈ ਹੋਣ ਜਾ ਰਹੀਆਂ ਹਨ ਕਿਉਂ ਕਿ ਹਿਮਾਚਲ ਪ੍ਰਦੇਸ਼ ਤੋਂ ਆਨੰਦ ਸ਼ਰਮਾ, ਕੇਰਲ ਤੋਂ ਏਕੇ ਐਂਟਨੀ, ਸੋਮਾ ਪ੍ਰਸਾਦ ਅਤੇ ਐਮਵੀ ਸ਼ੇਅਮਸ ਕੁਮਾਰ, ਪੰਜਾਬ ਤੋਂ ਸੁਖਦੇਵ ਸਿੰਘ, ਪ੍ਰਤਾਪ ਸਿੰਘ ਬਾਜਵਾ, ਸ਼ਵੈਤਾ ਮਲਿਕ, ਸ਼ਮਸ਼ੇਰ ਸਿੰਘ ਦੁਲੋਂ ਅਤੇ ਨਰੇਸ਼ ਗੁਜਰਾਲ ਵਰਗੇ ਕਈ ਸੀਨੀਅਰ ਲੀਡਰ ਸੇਵਾਮੁਕਤ ਹੋਣ ਵਾਲੇ ਹਨ।

ਇਸ ਚੋਣ ਲਈ 14 ਮਾਰਚ ਤੋਂ ਨਾਮਜ਼ਦਗੀ ਦਾਖ਼ਲ ਕੀਤੀ ਜਾ ਸਕੇਗੀ ਅਤੇ 21 ਮਾਰਚ ਨੂੰ ਨਾਮਜ਼ਦਗੀ ਦੀ ਆਖਰੀ ਮਿਤੀ ਹੋਵੇਗੀ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਚੋਣ ਪ੍ਰਕਿਰਿਆ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਨਾਮਜ਼ਦਗੀ ਦਸਤਾਵੇਜ਼ ਦਾਖ਼ਲ ਕਰਨ ਤੇ ਹੋਰ ਪ੍ਰਕਿਰਿਆ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

Click to comment

Leave a Reply

Your email address will not be published.

Most Popular

To Top