News

ਰਾਜ ਸਭਾ ਤੇ ਲੋਕ ਸਭਾ ਟੀਵੀ ਦਾ ਹੋਇਆ ਮਰਜਰ, ਨਵੇਂ ਚੈਨਲ ਦਾ ਨਾਮ ਹੋਵੇਗਾ ‘ਸੰਸਦ ਟੀਵੀ’

ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਦਾ ਰਲੇਵਾਂ ਹੋ ਗਿਆ ਹੈ। ਨਵੇਂ ਚੈਨਲ ਦਾ ਨਾਮ ‘ਸੰਸਦ ਟੀਵੀ’ ਹੋਵੇਗਾ। ਰਿਟਾਇਰਡ ਆਈਏਐਸ ਅਧਿਕਾਰੀ ਰਵੀ ਕੁਮਾਰ ਨੂੰ ਇਕ ਸਾਲ ਲਈ ਇਸ ਦਾ ਸੀਈਓ  ਨਿਯੁਕਤ ਕੀਤਾ ਗਿਆ ਹੈ। ਇਸ ਰਲੇਵੇਂ ਬਾਰੇ ਪਿਛਲੇ ਸਾਲ ਜੂਨ ਦੇ ਮਹੀਨੇ ਵਿੱਚ ਸੂਚਨਾ ਦਿੱਤੀ ਗਈ ਸੀ ਜਦਕਿ ਸੋਮਵਾਰ ਨੂੰ ਰਾਜਸਭਾ ਸਕੱਤਰੇਤ ਦੇ ਦਫ਼ਤਰ ਦੁਆਰਾ ਅਧਿਕਾਰਕ ਰੂਪ ਤੋਂ ਇਸ ਦਾ ਐਲਾਨ ਕੀਤਾ ਗਿਆ ਸੀ।

ਇਸ ਮਰਜਰ ਨੂੰ ਲੈ ਕੇ ਜਾਰੀ ਇਕ ਅਧਿਕਾਰੀ ਨੇ ਕਿਹਾ ਕਿ ਲੋਕ ਸਭਾ ਟੀਵੀ ਤੇ ਲੋਕ ਸਭਾ ਦੀ ਲਾਈਵ ਕਾਰਵਾਈ ਦਿਖਾਈ ਜਾਵੇਗੀ ਅਤੇ ਰਾਜ ਸਭਾ ਟੀਵੀ ਤੇ ਉਚ ਸਦਨ ਦੀ ਕਾਰਵਾਈ ਲਾਈਵ ਦਿਖਾਈ ਜਾਵੇਗੀ। ਸੰਸਦ ਦੇ ਸੰਯੁਕਤ ਪੱਧਰ ਅਤੇ ਸੰਸਦੀ ਕੰਮਕਾਜ ਤੋਂ ਇਲਾਵਾ ਦੋਵੇਂ ਚੈਨਲ ਇਕੋ ਜਿਹੇ ਪ੍ਰੋਗਰਾਮਾਂ ਦਾ ਪ੍ਰਸਾਰਣ ਕਰ ਸਕਦੇ ਹਨ।

ਲੋਕ ਸਭਾ ਟੀਵੀ ਤੇ ਹਿੰਦੀ ਵਿੱਚ ਅਤੇ ਰਾਜਸਭਾ ਟੀਵੀ ਤੇ ਅੰਗਰੇਜ਼ੀ ਵਿੱਚ ਪ੍ਰਸਾਰਣ ਕੀਤਾ ਜਾਵੇਗਾ। ਦਸ ਦਈਏ ਕਿ ਦੋਵਾਂ ਚੈਨਲਾਂ ਦੇ ਰਲੇਵੇਂ ਲਈ ਪਿਛਲੇ ਸਾਲ ਨਵੰਬਰ ਵਿੱਚ ਰਾਜ ਸਭਾ ਦੇ ਸਭਾਪਤੀ ਵੈਂਕੇਆ ਨਾਇਡੂ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਕ ਪੈਨਲ ਦਾ ਗਠਨ ਕੀਤਾ ਸੀ। ਇਸ ਚੈਨਲ ਦੀ ਸਿਫਾਰਿਸ਼ ਤੇ ਦੋਵਾਂ ਚੈਨਲਾਂ ਦਾ ਰਲੇਵਾਂ ਕੀਤਾ ਗਿਆ ਹੈ।  

Click to comment

Leave a Reply

Your email address will not be published. Required fields are marked *

Most Popular

To Top