News

ਰਾਜਾ ਵੜਿੰਗ ਨੇ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਕਿਹਾ ਮਾਫ਼ੀਆ ਦਾ ‘ਜਨਮਦਾਤਾ’

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਨੇ ਤਮਾਮ ਮਾਫ਼ੀਆ ਰਾਜ ਨੂੰ ਜਨਮ ਦੇਣ ਲਈ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਜ਼ਿੰਮੇਵਾਰ ਦੱਸਿਆ ਹੈ। ਉਹਨਾਂ ਟਰਾਂਸਪੋਰਟ ਮਾਫ਼ੀਆ ਪਿੱਛੇ ਕਿੰਗਪਿਨ ਵੀ ਬਾਦਲ ਪਰਿਵਾਰ ਨੂੰ ਦੱਸਿਆ ਹੈ। ਰਾਜਾ ਵੜਿੰਗ ਨੇ ਕਿਹਾ ਕਿ, “ਪਿਛਲੇ 15-20 ਸਾਲਾਂ ਦੌਰਾਨ ਕਈ ਤਰ੍ਹਾਂ ਦੇ ਮਾਫ਼ੀਆ ਪੰਜਾਬ ਵਿੱਚ ਪੈਦਾ ਹੋਏ ਹਨ ਜਿਹਨਾਂ ਵਿਚੋਂ ਟਰਾਂਸਪੋਰਟ ਮਾਫ਼ੀਆ ਵੀ ਇੱਕ ਹੈ।”

May be an image of 4 people, people sitting, people standing and indoor

ਉਹਨਾਂ ਅੱਗੇ ਕਿਹਾ ਕਿ, ਮੈਂ ਆਪਣਾ ਰਿਪੋਰਟ ਕਾਰਡ ਲੋਕਾਂ ਨੂੰ ਦੇ ਰਿਹਾ ਹਾਂ ਕਿਉਂ ਕਿ ਅੱਜ ਮੈਨੂੰ ਟਰਾਂਸਪੋਰਟ ਮੰਤਰੀ ਬਣੇ 22 ਦਿਨ ਹੋ ਗਏ ਹਨ। ਮੈਂ ਸਾਢੇ ਚਾਰ ਸਾਲਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਲੋਕਾਂ ਤੋਂ ਮੁਆਫ਼ੀ ਵੀ ਮੰਗਦਾ ਹਾਂ ਕਿਉਂ ਕਿ ਅਸੀਂ ਬਹੁਤ ਸਾਰੇ ਵਾਅਦੇ ਪੂਰੇ ਨਹੀਂ ਕਰ ਸਕੇ।” ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਤੇ ਹਮਲਾ ਬੋਲਦਿਆਂ ਵੜਿੰਗ ਨੇ ਕਿਹਾ ਕਿ, “ਕਾਂਗਰਸ ਨੇ ਕੈਪਟਨ ਨੂੰ ਸਾਢੇ ਨੌਂ ਸਾਲਾਂ ਲਈ ਮੁੱਖ ਮੰਤਰੀ ਬਣਾਇਆ। ਕੈਪਟਨ ਅਤੇ ਬਾਦਲ ਪਰਿਵਾਰ ਵਿੱਚ ਗੁਪਤ ਸਮਝੌਤਾ ਹੋਇਆ ਸੀ।

May be an image of 9 people, people sitting, people standing and indoor

ਕੈਪਟਨ ਇੱਕ ਸਮਝੌਤੇ ਵਾਲੇ ਮੁੱਖ ਮੰਤਰੀ ਬਣੇ ਰਹੇ ਸੀ ਤੇ ਉਹਨਾਂ ਨੇ ਸਾਰਿਆਂ ਨਾਲ ਸਮਝੌਤਾ ਕਰ ਲਿਆ ਜਿਹਨਾਂ ਨੇ ਪੰਜਾਬ ਵਿੱਚ ਹਰ ਤਰ੍ਹਾਂ ਦੇ ਮਾਫ਼ੀਆ ਪੈਦਾ ਕੀਤੇ। ਟਰਾਂਸਪੋਰਟ ਮੰਤਰੀ ਨੇ ਆਪਣੀਆਂ ਉਪਲੱਬਧੀਆਂ ਗਿਣਾਉਂਦੇ ਹੋਏ ਕਿਹਾ ਕਿ, ਅਸੀਂ 21 ਦਿਨਾਂ ਵਿੱਚ 258 ਬੱਸਾਂ ਜ਼ਬਤ ਕੀਤੀਆਂ ਹਨ ਜੋ ਕਿ ਬਿਨਾਂ ਟੈਕਸ ਜਾਂ ਰੂਟ ਜਾਂ ਹੋਰ ਉਲੰਘਣਾਵਾਂ ਦੇ ਨਾਲ ਚੱਲ ਰਹੀਆਂ ਸਨ।

ਇਸ ਦੌਰਾਨ ਪੰਜਾਬ ਸਰਕਾਰ ਨੂੰ 3.29 ਕਰੋੜ ਰੁਪਏ ਟੈਕਸ ਮਿਲਿਆ ਹੈ। 15 ਤੋਂ 30 ਸਤੰਬਰ ਤੱਕ ਪੀਆਰਟੀਸੀ ਤੇ ਪਨਬਸ ਲਈ 46.28 ਕਰੋੜ ਰੁਪਏ ਦੀ ਬੁਕਿੰਗ ਹੋਈ ਜੋ ਅਕਤੂਬਰ ਦੇ ਪਹਿਲੇ 15 ਦਿਨਾਂ ਵਿੱਚ ਵਧ ਕੇ 54 ਕਰੋੜ ਰੁਪਏ ਹੋ ਗਈ।” 842 ਨਵੀਆਂ ਬੱਸਾਂ ਖਰੀਦਣ ਲਈ ਆਰਡਰ ਦਿੱਤਾ ਗਿਆ ਹੈ। ਜਿਸ ਵਿੱਚ 587 ਪੰਜਾਬ ਰੋਡਵੇਜ਼ ਤੇ 255 ਪੀਆਰਟੀਸੀ ਦੀਆਂ ਬੱਸਾਂ ਸ਼ਾਮਲ ਹਨ।

ਇਹ ਬੱਸਾਂ 45 ਦਿਨਾਂ ਵਿੱਚ ਚੱਲਣਗੀਆਂ। 800 ਡਰਾਈਵਰਾਂ ਤੇ ਕੰਡਕਟਰਾਂ ਦੀ ਭਰਤੀ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਨਵੀਂ ਬੱਸਾਂ ਵਿਹਲੀਆਂ ਨਾ ਰਹਿਣ। ਵੜਿੰਗ ਨੇ ਕਿਹਾ ਕਿ ਡਰਾਈਵਿੰਗ ਲਾਇਸੈਂਸ ਟੈਸਟਿੰਗ ਟਰੈਕ ਸ਼ਨੀਵਾਰ ਨੂੰ ਵੀ ਰਹਿਣਗੇ ਜੋ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ। ਪੀਆਰਟੀਸੀ ਤੇ ਪਨਬਸ ਦੇ ਸਾਰੇ ਜੀਐਮ ਬੱਸ ਸਟੈਂਡ ਦੇ ਲਗਭਗ 500 ਮੀਟਰ ਦੀ ਰੈਕਿੰਗ ਕਰ ਸਕਦੇ ਹਨ।

ਸਟੇਟ ਟਰਾਂਸਪੋਰਟ ਦੇ ਠੇਕੇ ਤੇ ਰੱਖੇ ਕਰਮਚਾਰੀਆਂ ਦੀ ਤਨਖ਼ਾਹ ਵਿੱਚ 30 ਫ਼ੀਸਦੀ ਦਾ ਵਾਧਾ ਅਤੇ ਹਰ ਸਾਲ ਉਹਨਾਂ ਦੀ ਤਨਖ਼ਾਹ ਵਿੱਚ 5 ਫ਼ੀਸਦੀ ਵਾਧਾ ਕੀਤਾ ਜਾਵੇਗਾ। ਤੰਬਾਕੂ ਅਤੇ ਪਾਨ ਮਸਾਲਾ ਦੇ ਇਸ਼ਤਿਹਾਰਾਂ ਸਮੇਤ ਸਰਕਾਰੀ ਮਾਲਕੀ ਵਾਲੀਆਂ ਬੱਸਾਂ ਵਿੱਚ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਕੋਈ ਇਸ਼ਤਿਹਾਰ ਨਹੀਂ ਲਾਏ ਜਾਣਗੇ।

Click to comment

Leave a Reply

Your email address will not be published. Required fields are marked *

Most Popular

To Top