ਰਾਜਾ ਵੜਿੰਗ ਨੇ ਭਾਜਪਾ ’ਤੇ ਬੋਲਿਆ ਧਾਵਾ, ਕਿਹਾ, ‘ਭਾਜਪਾ ਤੇ ਆਰਐੱਸਐੱਸ ਪੰਜਾਬ ਨੂੰ ਕਰ ਰਹੀ ਵੰਡਣ ਦੀ ਕੋਸ਼ਿਸ਼’

 ਰਾਜਾ ਵੜਿੰਗ ਨੇ ਭਾਜਪਾ ’ਤੇ ਬੋਲਿਆ ਧਾਵਾ, ਕਿਹਾ, ‘ਭਾਜਪਾ ਤੇ ਆਰਐੱਸਐੱਸ ਪੰਜਾਬ ਨੂੰ ਕਰ ਰਹੀ ਵੰਡਣ ਦੀ ਕੋਸ਼ਿਸ਼’

ਰਾਹੁਲ ਗਾਂਧੀ ਵੱਲੋਂ ਪੰਜਾਬ ਵਿੱਚ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਅੱਜ ਜਲੰਧਰ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਾਖਲ ਹੋ ਗਈ ਹੈ। ਯਾਤਰਾ ਖਰਲ ਕਲਾਂ ਆਦਮਪੁਰ ਪਹੁੰਚ ਚੁੱਕੀ ਹੈ। ਇਸ ਦੌਰਾਨ ਯਾਤਰ ਵਿੱਚ ਨੌਜਵਾਨ ਆਗੂ ਕਨੱਈਆ ਕੁਮਾਰ ਵੀ ਪਹੁੰਚੇ। ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਭਾਜਪਾ ਤੇ ਹਮਲਾ ਬੋਲਿਆ ਹੈ।

ਉਹਨਾਂ ਕਿਹਾ ਕਿ ਭਾਜਪਾ ਅਤੇ ਆਰਐਸਐਸ ਧਰਮ ਦੇ ਨਾਂ ਤੇ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਆਰਐਸਐਸ ਦੀ ਜਿਹੜੀ ਸੋਚ ਹੈ, ਉਸ ਨਾਲ ਸਾਡੀ ਸਿੱਧੀ-ਸਿੱਧੀ ਲੜਾਈ ਹੈ ਅਤੇ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਜਿੰਨੀ ਦੇਰ ਤੱਕ ਕਾਂਗਰਸ ਪਾਰਟੀ ਹੈ, ਗਾਂਧੀ ਪਰਿਵਾਰ ਹੈ, ਉਨੀ ਦੇਰ ਤੱਕ ਇਸ ਦੇਸ਼ ਵਿੱਚ ਆਰਐਸਐਸ ਦੀ ਵਿਚਾਰਧਾਰਾ ਲਾਗੂ ਨਹੀਂ ਹੋ ਸਕਦੀ।

ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਆਪਣੀ ਤਾਕਤ ਦੇ ਨਾਲ ਕਈ ਸੂਬਿਆਂ ਵਿਚ ਸਰਕਾਰ ਤਾਂ ਬਣਾ ਸਕਦੇ ਹਨ ਪਰ ਵਿਚਾਰ ਧਾਰਾ ਇਸ ਦੇਸ਼ ‘ਤੇ ਲਾਗੂ ਨਹੀਂ ਸਕਦੀ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ-ਆਰਐੱਸਐੱਸ ਹਿੰਦੂ-ਮੁਸਲਮਾਨ ਦੀ ਗੱਲ ਕਰਦੇ ਹਨ, ਕਦੇ ਕਬਰਸਥਾਨ ਤੇ ਸ਼ਮਸ਼ਾਨਘਾਟ ਦੀ ਗੱਲ ਕੀਤੀ, ਮੰਦਿਰ-ਮਸਜ਼ਿਦ ਦੀ ਗੱਲ ਕੀਤੀ, ਉਸੇ ਤਰ੍ਹਾਂ ਦਾ ਮਾਹੌਲ ਪੰਜਾਬ ਵਿਚ ਬਣਾਇਆ ਜਾ ਰਿਹਾ ਹੈ। ਪੰਜਾਬ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ।

ਪੰਜਾਬ ਵਿਚ ਉਸੇ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ। ਅਜਿਹੇ ਕੰਮ ਪੰਜਾਬ ਵਿਚ ਚੰਗੇ ਨਹੀਂ ਹਨ। ਅਜਿਹੇ ਤਮਾਮ ਮੁੱਦਿਆਂ ‘ਤੇ ਅਸੀਂ ਹਮੇਸ਼ਾ ਲੜਦੇ ਰਹਾਂਗੇ। ਉਥੇ ਹੀ ਇਸ ਮੌਕੇ ਕਨ੍ਹੱਈਆ ਕੁਮਾਰ ਨੇ ਵੀ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਭਾਜਪਾ ਅਤੇ ਆਰਐੱਸਐੱਸ ਦੋਵੇਂ ਇਕੋ ਹਨ। ਜੇਕਰ ਆਰਐੱਸਐੱਸ ਜੜ੍ਹ ਹੈ ਤਾਂ ਭਾਜਪਾ ਇਸ ਦਾ ਫਲ ਹੈ। ਆਰਐੱਸਐੱਸ ਨੇ ਧਰਮ ਨੂੰ ਜੋੜ ਕੇ ਰਾਜਨੀਤੀ ਕੀਤੀ ਹੈ।

ਅਜਿਹੀ ਸਥਿਤੀ ਵਿਚ ਕਾਂਗਰਸ ਲਈ ਭਾਜਪਾ-ਆਰਐੱਸਐੱਸ ਵੱਖ-ਵੱਖ ਨਹੀਂ ਹੈ, ਜੋ ਵੀ ਭਾਜਪਾ ਬੋਲ ਰਹੀ ਹੈ, ਉਹ ਆਰਐੱਸਐੱਸ ਵੱਲੋਂ ਕਰਵਾਇਆ ਜਾ ਰਿਹਾ ਹੈ।  ਉਨ੍ਹਾਂ ਆਰਐੱਸਐੱਸ ‘ਤੇ ਦੋਸ਼ ਲਾਇਆ ਕਿ ਉਹ ਸਨਾਤਨ ਧਰਮ ਦੇ ਚਿੰਨ੍ਹਾਂ ਦੀ ਵਰਤੋਂ ਕਰਕੇ ਉਸ ਧਰਮ ਨਾਲ ਜੁੜੇ ਲੋਕਾਂ ਨੂੰ ਆਪਣੇ ਫਾਇਦੇ ਲਈ ਸਹਿਯੋਗ ਦੇਣ ਲਈ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ-ਆਰਐੱਸਐੱਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਫਿਰਕੂ ਮਤਭੇਦ ਪੈਦਾ ਹੋਏ ਹਨ। ਕਾਂਗਰਸ ਅਤੇ ਆਰਐੱਸਐੱਸ ਵੱਖ-ਵੱਖ ਵਿਚਾਰਧਾਰਾ ਵਾਲੇ ਹਨ। ਕਾਂਗਰਸ ਜੋ ਵੀ ਕਰ ਰਹੀ ਹੈ, ਸੰਵਿਧਾਨ ਮੁਤਾਬਕ ਹੀ ਕਰ ਰਹੀ ਹੈ।

 

 

 

Leave a Reply

Your email address will not be published. Required fields are marked *