News

ਰਾਜਾ ਵੜਿੰਗ ਨੇ ਕੰਗਨਾ ਰਣੌਤ ਤੋਂ ਪਦਮ ਸ਼੍ਰੀ ਵਾਪਸ ਲੈਣ ਦੀ ਕੀਤੀ ਮੰਗ

ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਕੰਗਣਾ ਰਣੌਤ ਅਕਸਰ ਵਿਵਾਦਾਂ ਵਿੱਚ ਰਹਿੰਦੀ ਹੈ। ਬੀਤੇ ਕੁਝ ਦਿਨ ਪਹਿਲਾਂ ਕੰਗਨਾ ਨੇ ਮਹਾਤਮਾ ਗਾਂਧੀ ਨੂੰ ਲੈ ਕੇ ਇੱਕ ਵਿਵਾਦਤ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਤੋਂ ਲਗਾਤਾਰ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਸ ਤੋਂ ਪਦਮ ਸ਼੍ਰੀ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ।

PunjabKesari

ਕੰਗਨਾ ਖਿਲਾਫ਼ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ। ਇਸ ਮਾਮਲੇ ਤੇ ਪੰਜਾਬ ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਨੇ ਟਵੀਟ ਕੀਤਾ ਹੈ। ਉਹਨਾਂ ਨੇ ਕੰਗਨਾ ਰਣੌਤ ਤੋਂ ਪਦਮ ਸ਼੍ਰੀ ਵਾਪਸ ਲੈਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਕੰਗਨਾ ਰਣੌਤ ਨੇ ਮਹਾਤਮਾ ਗਾਂਧੀ ਨੂੰ ਲੈ ਕੇ ਵਿਵਾਦਤ ਟਿੱਪਣੀ ਕੀਤੀ ਸੀ। ਉਸ ਨੇ ਇੰਸਟਾਗ੍ਰਾਮ ਸਟੋਰੀ ਤੇ ਇੱਕ ਆਰਟੀਕਲ ਸ਼ੇਅਰ ਕੀਤਾ ਹੈ।

PunjabKesari

ਇਸ ਦੇ ਸਿਰਲੇਖ ਵਿੱਚ ਲਿਖਿਆ ਗਿਆ ਕਿ ਜਾਂ ਤਾਂ ਤੁਸੀਂ ਗਾਂਧੀ ਦੇ ਪ੍ਰਸ਼ੰਸਕ ਹੋ ਸਕਦੇ ਹੋ ਜਾਂ ਨੇਤਾ ਜੀ ਦੇ ਸਮਰਥਕ ਹੋ ਸਕਦੇ ਹੋ… ਤੁਸੀਂ ਦੋਵਾਂ ਦੇ ਸਮਰਥਕ ਨਹੀਂ ਹੋ ਸਕਦੇ। ਇਸ ਦਾ ਫ਼ੈਸਲਾ ਤੁਸੀਂ ਆਪ ਕਰੋ। ਕੰਗਨਾ ਨੇ ਇੰਸਟਾਗ੍ਰਾਮ ’ਤੇ ਦੋ ਲੰਬੇ-ਚੌੜੇ ਮੈਸਿਜ ਕੀਤੇ ਹਨ। ਕੰਗਨਾ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਲਿਖੇ ਮੈਸਿਜ ’ਚ ਬਾਪੂ ਨੂੰ ਸੱਤਾ ਦਾ ਭੁੱਖਾ ਤੇ ਚਲਾਕ ਕਹਿਣ ਦੀ ਹਿੰਮਤ ਵੀ ਕੀਤੀ।

PunjabKesari

ਇਸ ਤੋਂ ਪਹਿਲਾਂ ਕੰਗਨਾ ਨੇ ਭਾਰਤ ਦੀ ਆਜ਼ਾਦੀ ਨੂੰ ‘ਭੀਖ’ ਦੱਸਿਆ ਸੀ। ਹੁਣ ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਇਕ ਕਾਂਗਰਸੀ ਆਗੂ ਵਲੋਂ ਕੰਗਨਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕੰਗਨਾ ਨੇ ਲਿਖਿਆ, ‘ਅਜ਼ਾਦੀ ਲਈ ਲੜਨ ਵਾਲਿਆਂ ਨੂੰ ਉਨ੍ਹਾਂ ਦੇ ਮਾਲਕਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ ’ਚ ਜ਼ੁਲਮ ਕਰਨ ਵਾਲਿਆਂ ਨਾਲ ਲੜਨ ਦੀ ਨਾ ਤਾਂ ਹਿੰਮਤ ਸੀ ਤੇ ਨਾ ਹੀ ਖ਼ੂਨ ’ਚ ਉਬਾਲ।

ਇਹ ਸੱਤਾ ਦੇ ਭੁੱਖੇ ਤੇ ਚਲਾਕ ਲੋਕ ਸਨ। ਉਨ੍ਹਾਂ ਨੇ ਹੀ ਸਾਨੂੰ ਸਿਖਾਇਆ ਸੀ ਕਿ ਜੇਕਰ ਕੋਈ ਤੁਹਾਡੀ ਇਕ ਗੱਲ੍ਹ ’ਤੇ ਥੱਪੜ ਮਾਰੇ ਤਾਂ ਦੂਜੀ ਗੱਲ ਉਸ ਦੇ ਸਾਹਮਣੇ ਕਰ ਦਿਓ, ਇਸ ਤਰ੍ਹਾਂ ਤੁਹਾਨੂੰ ਆਜ਼ਾਦੀ ਮਿਲੇਗੀ। ਇਸ ਤਰ੍ਹਾਂ ਆਜ਼ਾਦੀ ਹੀ ਨਹੀਂ, ਸਿਰਫ਼ ਭੀਖ ਮਿਲਦੀ ਹੈ। ਸਮਝਦਾਰੀ ਨਾਲ ਆਪਣੇ ਹੀਰੋ ਦੀ ਚੋਣ ਕਰੋ।’

Click to comment

Leave a Reply

Your email address will not be published.

Most Popular

To Top