News

ਰਾਜਾ ਵੜਿੰਗ ਦੀ ਸੂਬਾ ਵਾਸੀਆਂ ਨੂੰ ਅਪੀਲ, ਅੱਜ 1 ਵਜੇ ਤੱਕ ਬੰਦ ਰੱਖੇ ਜਾਣ ਵਪਾਰਕ ਅਦਾਰੇ

ਸਿੱਧੂ ਮੂਸੇਵਾਲਾ ਦੀ ਅੱਜ ਅੰਤਿਮ ਅਰਦਾਸ ਹੈ। ਇਸ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਤੇ ਭੋਗ ਮੌਕੇ ਪੁੱਜਣ।

Image

ਉਹਨਾਂ ਆਪਣੇ ਟਵਿੱਟਰ ਵਿੱਚ ਕਿਹਾ ਪੰਜਾਬ ਦੇ ਲਾਡਲੇ ਪੁੱਤਰ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਤੇ ਭੋਗ ਸਮਾਗਮ 8 ਜੂਨ ਨੂੰ ਦੁਪਹਿਰ 1 ਵਜੇ ਤੱਕ ਹੋਵੇਗਾ। ਉਹਨਾਂ ਪੰਜਾਬੀਆਂ ਨੂੰ ਅੱਜ ਦੁਪਹਿਰ 1 ਵਜੇ ਤੱਕ ਸਾਰੇ ਵਪਾਰਕ ਅਦਾਰੇ ਬੰਦ ਰੱਖਣ ਦੀ ਅਤੇ ਸਾਰਿਆਂ ਨੂੰ ਮਾਨਸਾ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।

ਉੱਧਰ ਮਾਨਸਾ ਬਾਰ ਐਸੋਸੀਏਸ਼ ਨੇ ਫੈਸਲਾ ਕੀਤਾ ਕਿ ਕੋਈ ਵੀ ਵਕੀਲ ਸਿੱਧੂ ਮੂਸੇਵਾਲਾ ਦੇ ਕਾਤਲਾਂ ਦਾ ਕੇਸ ਨਹੀਂ ਲੜੇਗਾ। ਉੱਧਰ ਪੁਲਿਸ ਨੇ ਹੱਤਿਆ ਕਾਂਡ ਨਾਲ ਜੁੜੇ ਅੱਠ ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਹੈ।

Click to comment

Leave a Reply

Your email address will not be published.

Most Popular

To Top