News

ਰਾਘਵ ਚੱਢਾ ਨੇ ਸੁਖਬੀਰ ਬਾਦਲ ਤੇ ਸੀਐਮ ਚੰਨੀ ਵਿਚਕਾਰ ਮਾਫ਼ੀਆ ਮੀਟਿੰਗ ਦੇ ਲਾਏ ਇਲਜ਼ਾਮ

ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਦਿਆਂ ਚੰਨੀ ਸਰਕਾਰ ਨੂੰ ਆੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਨਸ਼ੇ ਦਾ ਕਾਰੋਬਾਰ ਪੰਜਾਬ ਵਿੱਚ ਇੱਕ ਵੱਡਾ ਮੁੱਦਾ ਹੈ ਅਤੇ ਕਿੰਨੇ ਪਰਿਵਾਰ ਇਸ ਕਾਰਨ ਬਰਬਾਦ ਹੋ ਗਏ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਮੁੱਖ ਮੰਤਰੀ ਚੰਨੀ ਵਿਚਕਾਰ ਇਕ ਮਾਫ਼ੀਆ ਮੀਟਿੰਗ ਹੋਈ ਹੈ ਅਤੇ ਇਹ ਮੀਟਿੰਗ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਕਮਜ਼ੋਰ ਕੇਸ ਬਣਾਉਣ ਨੂੰ ਲੈ ਕੇ ਹੋਈ ਹੈ।

ਰਾਘਵ ਨੇ ਕਿਹਾ ਕਿ ਥੋੜੇ ਦਿਨਾਂ ਵਿੱਚ ਚੰਨੀ ਸਰਕਾਰ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਫਿਰ ਅਗਲੇ ਦਿਨ ਅਦਾਲਤ ਤੋਂ ਉਹਨਾਂ ਨੂੰ ਜ਼ਮਾਨਤ ਦਿਵਾਵੇਗੀ। ਉਹਨਾਂ ਕਿਹਾ ਇਹ ਸਭ ਇੱਕ ਕਮਜ਼ੋਰ ਕੇਸ ਤਹਿਤ ਹੋਵੇਗਾ ਤੇ ਜਨਤਾ ਦੀਆਂ ਅੱਖਾਂ ਵਿੱਚ ਇਸ ਕੇਸ ਰਾਹੀਂ ਘੱਟਾ ਪਾਇਆ ਜਾਵੇਗਾ।

ਉਹਨਾਂ ਕਿਹਾ ਕਿ ਅੰਦਰੂਨੀ ਜੋ ਮੀਟਿੰਗ ਚੱਲ ਰਹੀ ਹੈ, ਇਸ ਦੀ ਜਾਣਕਾਰੀ ਮੁੱਖ ਮੰਤਰੀ ਚੰਨੀ ਹੀ ਦੇਣਗੇ। ਜੇ ਪੰਜਾਬ ਵਿੱਚ ਸਾਰੀਆਂ ਪਾਰਟੀਆਂ ਮਿਲ ਕੇ ਕੰਮ ਕਰਨਗੀਆਂ ਅਤੇ ਪੰਜਾਬੀਆਂ ਅੱਗੇ ਡਰਾਮਾ ਰਚਣਗੀਆਂ ਤਾਂ ਫਿਰ ਪੰਜਾਬ ਦੇ ਲੋਕਾਂ ਦਾ ਕੀ ਹੋਵੇਗਾ।

ਉਹਨਾਂ ਕਿਹਾ ਕਿ ਇਹ ਸਾਰੀ ਸੂਚਨਾ ਪੰਜਾਬ ਪੁਲਿਸ ਦੇ ਬਹੁਤ ਵੱਡੇ ਅਫ਼ਸਰ ਵੱਲੋਂ ਉਹਨਾਂ ਨੂੰ ਦਿੱਤੀ ਗਈ ਹੈ। ਭਗਵੰਤ ਮਾਨ ਨੂੰ ਭਾਜਪਾ ਵੱਲੋਂ ਆਉਣ ਵਾਲੇ ਫੋਨ ਦੇ ਮਾਮਲੇ ਬਾਰੇ ਬੋਲਦਿਆਂ ਰਾਘਵ ਚੱਢਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਫ਼ਤਰ ’ਚੋਂ ਸਾਡੇ ਲੋਕਾਂ ਨੂੰ ਫੋਨ ਕੀਤੇ ਜਾ ਰਹੇ ਹਨ ਅਤੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਆਉਣ ਲਈ ਕਿਹਾ ਜਾ ਰਿਹਾ ਹੈ।

Click to comment

Leave a Reply

Your email address will not be published.

Most Popular

To Top