News

‘ਆਪ’ ਆਗੂ ਰਾਘਵ ਚੱਢਾ ਨੇ ਚੋਣ ਕਮਿਸ਼ਨ ਤੇ ਭਾਜਪਾ ’ਤੇ ਲਾਏ ਵੱਡੇ ਇਲਜ਼ਾਮ, ਕੀਤੇ ਵੱਡੇ ਸਵਾਲ

ਆਮ ਆਦਮੀ ਪਾਰਟੀ ਦੇ ਪੰਜਾਬ ਆਪ ਸਹਿ ਇੰਚਾਰਜ ਰਾਘਵ ਚੱਢਾ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਤੇ ਵੱਡੇ ਇਲਜ਼ਾਮ ਲਾਏ ਹਨ। ਰਾਘਵ ਚੱਢਾ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਕਿਸੇ ਖਾਸ ਪਾਰਟੀ ਨੂੰ ਰਜਿਸਟਰ ਕਰਵਾਉਣ ਲਈ ਆਪਣੀ ਪ੍ਰਕਿਰਿਆ ’ਚ ਰਾਤੋ-ਰਾਤ ਬਦਲਾਅ ਕਰ ਦਿੱਤੇ ਹਨ।

BJP plans events to mark PM Narendra Modi's 20 years in public life |  Latest News India - Hindustan Times

ਉਨ੍ਹਾਂ ਕਿਹਾ ਕਿ, ‘ਚੋਣ ਕਮਿਸ਼ਨ ਦੀ ਨਿਰਪੱਖ ਤੇ ਆਜ਼ਾਦ ਚੋਣਾਂ ਕਰਵਾ ਕੇ ਇਕ ਲੋਕਤੰਤਰਿਕ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ, ਜਦਕਿ ਉਸ ਨੇ ਸਪੈਸ਼ਲ ਟ੍ਰੀਟਮੈਂਟ ਦਿੰਦਿਆਂ ਸਿਆਸੀ ਪਾਰਟੀਆਂ ਦੀ ਰਜਿਸਟ੍ਰੇਸ਼ਨ ’ਚ ਦੋ ਵੱਡੇ ਬਦਲਾਅ ਕਰ ਦਿੱਤੇ ਹਨ।

ਉਹਨਾਂ ਪਹਿਲਾ ਬਦਲਾਅ ਦੱਸਿਆ ਕਿ ਕਿਸੇ ਸਿਆਸੀ ਪਾਰਟੀ ਦੀ ਰਜਿਸਟ੍ਰੇਸ਼ਨ ਹੋਣ ਦੀ ਸਮਾਂ ਹੱਦ 7 ਦਿਨ ਕਰ ਦਿੱਤੀ ਹੈ, ਜਿਸ ਨਾਲ ਲੋਕਾਂ ਵੱਲੋਂ ਸਿਆਸੀ ਪਾਰਟੀ ’ਤੇ ਇਤਰਾਜ਼ ਦਾਖਲ ਕਰਨ ਦਾ ਸਮਾਂ ਘਟਾ ਦਿੱਤਾ ਗਿਆ ਹੈ। ਪਹਿਲਾਂ ਇਹ ਸਮਾਂ ਹੱਦ 30 ਦਿਨ ਦੀ ਹੁੰਦੀ ਸੀ। ਇਸ ਦੇ ਨਾਲ ਹੀ ਦੂਜੇ ਬਦਲਾਅ ਵਿੱਚ ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵੀ ਸਿਆਸੀ ਪਾਰਟੀ ਰਜਿਸਟਰ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ।

ਇਸ ਦੌਰਾਨ ’ਤੇ ਭਾਜਪਾ ’ਤੇ ਵੀ ਵੱਡੇ ਇਲਜ਼ਾਮ ਲਾਏ ਕਿ ਕਿਸੇ ਖਾਸ ਸਿਆਸੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਇਹ ਬਦਲਾਅ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਰਾਘਵ ਨੇ ਭਾਜਪਾ ਨੂੰ ਪੰਜ ਸਵਾਲ ਕੀਤੇ ਹਨ। ਉਹਨਾਂ ਕਿਹਾ ਕਿ, “ਆਮ ਆਦਮੀ ਪਾਰਟੀ ਚੋਣ ਕਮਿਸ਼ਨ ਅਤੇ ਭਾਰਤੀ ਜਨਤਾ ਪਾਰਟੀ ਤੇ ਸਿੱਧੇ ਤੌਰ ’ਤੇ ਅਮਿਤ ਸ਼ਾਹ ਨੂੰ 5 ਸਵਾਲ ਪੁੱਛਣਾ ਚਾਹੁੰਦੀ ਹੈ।” ਪਹਿਲਾ ਸਵਾਲ ਇਹ ਕਿ ਕਿਸ ਪਾਰਟੀ ਨੂੰ ਰਜਿਸਟਰ ਕਰਵਾ ਕੇ ਅੱਜ ਭਾਜਪਾ ਇਹ ਚਾਹੁੰਦੀ ਹੈ ਕਿ ਉਸ ਨੂੰ ਚੋਣ ਮੈਦਾਨ ’ਚ ਉਤਾਰਿਆ ਜਾਵੇ।

ਉਹ ਕਿਹੜੀ ਸਿਆਸੀ ਪਾਰਟੀ ਹੈ, ਜਿਸ ਲਈ ਇਹ ਸਪੈਸ਼ਲ ਅਰੇਂਜਮੈਂਟ ਕੀਤੇ ਜਾ ਰਹੇ ਹਨ। ਦੂਜਾ ਵੱਡਾ ਸਵਾਲ ਇਹ ਹੈ ਕਿ ਅਜਿਹੀ ਕੀ ਲੋੜ ਪੈ ਗਈ ਕਿ ਕਾਨੂੰਨ ਨੂੰ ਬਦਲ ਕੇ ਰਾਤੋ-ਰਾਤ ਰਜਿਸਟ੍ਰੇਸ਼ਨ ਦੇ ਨਿਯਮਾਂ ’ਚ ਤਬਦੀਲੀ ਕਰਕੇ ਇਕ ਸਪੈਸ਼ਲ ਪਾਰਟੀ ਨੂੰ ਰਜਿਸਟਰ ਕਰਨ ਲਈ ਚੋਣ ਕਮਿਸ਼ਨ ਜੱਦੋ-ਜਹਿਦ ਕਰ ਰਿਹਾ ਹੈ।

ਤੀਜਾ ਸਵਾਲ ਕਿ ਇਸ ਸਿਆਸੀ ਪਾਰਟੀ ਦੇ ਰਜਿਸਟਰ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਵੋਟਾਂ ਦਾ ਨੁਕਸਾਨ ਕਿਹੜੀ ਸਿਆਸੀ ਪਾਰਟੀ ਨੂੰ ਹੋਵੇਗਾ। ਚੌਥਾ ਸਵਾਲ ਕਿ ਜੇ ਇਹ ਧੜਾ ਜਾਂ ਮੋਰਚਾ ਰਜਿਸਟਰ ਹੁੰਦਾ ਹੈ ਤਾਂ ਕਿਹੜੀ ਸਿਆਸੀ ਪਾਰਟੀ ਨੂੰ ਫਾਇਦਾ ਹੋਵੇਗਾ। ਉਹ ਕਿਹੜੇ ਲੋਕ ਹਨ ਤੇ ਉਨ੍ਹਾਂ ਦੇ ਕੀ ਮਨਸੂਬੇ ਹਨ ਤੇ ਉਹ ਕੌਣ ਹਨ, ਜੋ ਚਾਹੁੰਦੇ ਹਨ ਕਿ ਇਹ ਪਾਰਟੀ ਰਜਿਸਟਰ ਹੋ ਜਾਵੇ ਤੇ ਕਿਸੇ ਪਾਰਟੀ ਦੇ ਵੋਟਾਂ ਨੂੰ ਕੱਟੇ ਅਤੇ ਸਾਨੂੰ ਫਾਇਦਾ ਹੋਵੇ।

ਇਸ ਮੋਰਚੇ ਦੇ ਰਜਿਸਟਰ ਹੋਣ ਨਾਲ ਕਿਹੜੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ । ਪੰਜਵਾਂ ਸਵਾਲ ਜੇ ਇਹ ਸਿਆਸੀ ਪਾਰਟੀ ਰਜਿਸਟਰ ਹੋਵੇਗੀ ਤਾਂ ਦੇਸ਼ ਦੀ ਜਨਤਾ ਉਸ ਸਿਆਸੀ ਪਾਰਟੀ ਤੋਂ ਵੀ ਕਿਉਂ ਨਾ ਸਵਾਲ ਕਰੇ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਤੇ ਅਮਿਤ ਸ਼ਾਹ ਨਾਲ ਆਪਣੇ ਰਿਸ਼ਤੇ ਜਨਤਕ ਕਰੋ।  ਉਨ੍ਹਾਂ ਨੂੰ ਇਹ ਸਵਾਲ ਬਣਦਾ ਹੈ ਕਿ ਤੁਹਾਡਾ ਭਾਜਪਾ ਨਾਲ ਕੋਈ ਰਿਸ਼ਤਾ ਹੈ, ਜੋ ਲੋਕ ਵਿਸ਼ੇਸ਼ ਅਰੇਂਜਮੈਂਟ ਤਹਿਤ ਪਾਰਟੀ ਨੂੰ ਰਜਿਸਟਰ ਕਰਵਾ ਰਹੇ ਹਨ, ਉਸ ਨੂੰ ਵੀ ਸਾਫ ਕਰਨ।  

ਦੱਸ ਦਈਏ ਕਿ ‘ਆਪ’ ਲਈ ਸੀਐਮ ਦੀ ਭਾਲ ਲਈ ਹੁਣ ਨਵਾਂ ਤਰੀਕਾ ਲੱਭਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ, ‘ਆਪ’ ਪਾਰਟੀ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰੇਗੀ ਜਿਸ ਲਈ ਉਹਨਾਂ ਵੱਲੋਂ ਲੋਕਾਂ ਨੂੰ ਜੰਮ ਕੇ ਵੋਟ ਪਾਉਣ ਦੀ ਅਪੀਲ ਕੀਤੀ ਹੈ।

ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨਣ ਦੇ ਸਵਾਲ ਤੇ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਮੇਰੇ ਭਰਾ ਵਰਗੇ ਹਨ ਤੇ ਉਹਨਾਂ ਨੂੰ ਸੀਐਮ ਚਿਹਰਾ ਐਲਾਨਣ ਦੀ ਗੱਲ ਕੀਤੀ ਗਈ ਸੀ ਪਰ ਭਗਵੰਤ ਮਾਨ ਨੇ ਹੀ ਕਿਹਾ ਕਿ, ਇਸ ਵਿੱਚ ਜਨਤਾ ਦੀ ਰਾਏ ਲੈਣੀ ਚਾਹੀਦੀ ਹੈ।

ਜਨਤਾ ਜੋ ਜਿੰਮੇਵਾਰੀ ਦੇਵੇਗੀ ਉਹ ਨਿਭਾਉਣਗੇ। ਮਾਨ ਨੇ ਕਿਹਾ ਕਿ, “ਬੰਦ ਕਮਰੇ ਵਿੱਚ ਸੀਐਮ ਚਿਹਰਾ ਚੁਣਨ ਦੀ ਬਜਾਏ ਲੋਕਾਂ ਦੀ ਪਸੰਦ ਜਾਣ ਲੈਣੀ ਚਾਹੀਦੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਦੇ ਮਨਪਸੰਦ ਦਾ ਸੀਐਮ ਚਿਹਰਾ ਚੁਣਿਆ ਜਾਵੇਗਾ ਇਸ ਲਈ 70748-70748 ਨੰਬਰ ਜਾਰੀ ਕੀਤਾ ਗਿਆ ਹੈ।

Click to comment

Leave a Reply

Your email address will not be published.

Most Popular

To Top