News

ਰਾਘਵ ਚੱਢਾ ਦਾ ਵੱਡਾ ਬਿਆਨ, ਦੋਵੇਂ ਸੀਟਾਂ ਤੋਂ ਹਾਰਣਗੇ ਸੀਐਮ ਚੰਨੀ ਅਤੇ ‘ਆਪ’ ਦੀ ਹੋਵੇਗੀ ਜਿੱਤ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋ ਸੀਟਾਂ ਤੋਂ ਚੋਣ ਲੜਨ ਜਾ ਰਹੇ ਹਨ। ਇਸ ਤੇ ਆਮ ਆਮਦੀ ਪਾਰਟੀ ਨੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ‘ਆਪ’ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਰੇਤਾ ਚੋਰ ਦੱਸਦੇ ਹੋਏ ਕਿਹਾ ਕਿ ਇਸ ਵਾਰ ਪੰਜਾਬ ਦੀ ਜਨਤਾ ਰੇਤਾ ਚੋਰ ਨੂੰ ਨਹੀਂ ਸਗੋਂ ਈਮਾਨਦਾਰ ਪਾਰਟੀ ਨੂੰ ਜਿੱਤ ਦਿਵਾਏਗੀ।

Charanjit Singh Channi to contest Punjab election from two seats - Chamkaur  Sahib, Bhadaur - Elections News

ਮੁੱਖ ਮੰਤਰੀ ਚੰਨੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੋਵੇਂ ਸੀਟਾਂ ਤੋਂ ਹਰਾਉਣਗੇ। ਰੇਤਾ ਚੋਰੀ ਕਰਨ ਦੇ ਮੁੱਖ ਮੰਤਰੀ ਤੇ ਇਲਜ਼ਾਮ ਲਾਉਂਦਿਆਂ ਉਹਨਾਂ ਚੰਨੀ ਖਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ। ਰਾਘਵ ਨੇ ਕਿਹਾ ਕਿ ਉਹਨਾਂ ਨੇ ਮਜ਼ਬੂਰੀ ਚ ਗਵਰਨਰ ਦਾ ਦਰਵਾਜ਼ਾ ਖੜ੍ਹਕਾਇਆ ਹੈ। ਰਾਜਪਾਲ ਨੇ ਸੀਐਮ ਚੰਨੀ ਖਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ।

ਉਹਨਾਂ ਵੱਲੋਂ ਪੰਜਾਬ ਦੇ ਡੀਜੀਪੀ ਵੀ ਕੇ ਭਾਵਰਾ ਨੂੰ ਹੁਕਮ ਜਾਰੀ ਕੀਤੇ ਗਏ ਹਨ। ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸਰਵੇ ਵਿਖਾਉਂਦਾ ਹੈ ਕਿ ਚੰਨੀ ਸਾਬ੍ਹ ਬੁਰੇ ਤਰੀਕੇ ਨਾਲ ਆਪਣਾ ਹਲਕਾ ਸ੍ਰੀ ਚਮਕੌਰ ਸਾਹਿਬ ਇੱਥੋਂ ਹਾਰ ਰਹੇ ਹਨ। ਮੁੱਖ ਮੰਤਰੀ ਚੰਨੀ ਸਾਬ੍ਹ ਡਰ ਕੇ ਹੀ ਉੱਥੋਂ ਭੱਜ ਗਏ ਅਤੇ ਭਦੌੜ ਤੋਂ ਚੋਣ ਲੜਨ ਲੱਗੇ ਹਨ।

ਉਹਨਾਂ ਕਿਹਾ ਕਿ ਜਿਸ ਸ਼ਖਸ ਨੇ ਪਿਛਲੇ 5 ਸਾਲਾਂ ਵਿੱਚ ਰੇਤ ਚੋਰੀ ਕਰਨ ਤੋਂ ਲੈ ਕੇ ਪਤਾ ਨਹੀਂ ਕੀ-ਕੀ ਕੰਮ ਕੀਤੇ ਹਨ ਅਤੇ ਅੱਜ ਜਦੋਂ ਜਨਤਾ ਜਵਾਬ ਮੰਗਣ ਲਈ ਚੰਨੀ ਸਾਬ੍ਹ ਦੇ ਦਰਵਾਜ਼ੇ ਤੇ ਗਈ ਤਾਂ ਚੰਨੀ ਸਾਬ੍ਹ ਆਪਣਾ ਹਲਕਾ ਹੀ ਬਦਲ ਕੇ ਭਦੌੜ ਚਲੇ ਗਏ। ਉਹਨਾਂ ਦਾਅਵਾ ਕਰਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਆਪਣੇ ਹਲਕੇ ਤੋਂ ਹਾਰਣਗੇ ਅਤੇ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਜਿੱਤਣਗੇ।

Click to comment

Leave a Reply

Your email address will not be published.

Most Popular

To Top