News

ਰਾਕੇਸ਼ ਟਿਕੈਤ ਨੇ ਕਰਤਾ ਐਲਾਨ, 26 ਜਨਵਰੀ ਨੂੰ ਪਰੇਡ ’ਚ ਇੱਕ ਪਾਸੇ ਟੈਂਕ ਹੋਣਗੇ ਤੇ ਦੂਜੇ ਪਾਸੇ ਟਰੈਕਟਰ

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਪ੍ਰਦਰਸ਼ਨ ਦਾ 47ਵਾਂ ਦਿਨ ਹੈ। ਹੁਣ ਕਿਸਾਨ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਵੱਡਾ ਟ੍ਰੈਕਟਰ ਮਾਰਚ ਕਰਨ ਦੀ ਤਿਆਰੀ ਕਰ ਰਹੇ ਹਨ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਗਣਤੰਤਰ ਦਿਵਸ ਤੇ ਪਰੇਡ ਵਿੱਚ ਸ਼ਾਮਲ ਹੋਣਗੇ।

ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਬਾਗਪਤ ਵਿੱਚ ਦਿੱਲੀ-ਸਹਾਰਨਪੁਰ ਰਾਜਮਾਰਗ ਤੇ ਹੋਏ ਕਿਸਾਨ ਹੜਤਾਲ ਵਿੱਚ ਸ਼ਾਮਲ ਹੋਏ। ਕਿਸਾਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਪਰੇਡ ਵਿੱਚ ਹਿੱਸਾ ਲੈਣ। ਨਾਲ ਹੀ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪਰੇਡ ਦੌਰਾਨ ਟੈਂਕ ਸੱਜੇ ਪਾਸੇ ਚੱਲੇਗਾ, ਤਾਂ ਫਿਰ ਖੱਬੇ ਪਾਸੇ ਟ੍ਰੈਕਟਰ।

ਉਹਨਾਂ ਕਿਹਾ ਕਿ ਉਹ ਹੱਥਾਂ ਵਿੱਚ ਤਿਰੰਗੇ ਲੈ ਕੇ ਚੱਲਣਗੇ…ਵੇਖਾਂਗੇ ਕੀ ਕੌਮੀ ਗੀਤ ਗਾਉਂਦੇ ਹੋਏ ਕੌਣ ਇਸ ਦੇਸ਼ ਵਿੱਚ ਤਿਰੰਗੇ ਤੇ ਗੋਲੀ ਚਲਾਏਗਾ। ਉਹਨਾਂ ਕਿਹਾ ਕਿ ਕੋਈ ਵੀ ਕਿਸਾਨਾਂ ਦੇ ਹੱਥਾਂ ਵਿੱਚ ਝੰਡੇ ਹੋਣ ਦੌਰਾਨ ਕੋਈ ਫਾਇਰ ਨਹੀਂ ਕਰੇਗਾ, ਕੋਈ ਪਾਣੀ ਨਹੀਂ ਵਰਸਾਏਗਾ।

ਜੇ ਉਹ ਲਾਠੀਚਾਰਜ ਕਰਦੇ ਹਨ ਤਾਂ ਅਸੀਂ ਰਾਸ਼ਟਰੀ ਗੀਤ ਗਾਵਾਂਗੇ। ਉਹਨਾਂ ਕਿਹਾ ਕਿ, “ਇਹ ਸਰਕਾਰ ਅੰਗਰੇਜ਼ਾਂ ਨਾਲੋਂ ਵੀ ਖ਼ਤਰਨਾਕ ਹੈ।” ਅੰਗਰੇਜ਼ਾਂ ਨੂੰ ਤਾਂ ਪਛਾਣਦੇ ਸੀ, ਪਰ ਇਹਨਾਂ ਨੂੰ ਪਛਾਣਿਆ ਵੀ ਨਹੀਂ ਜਾ ਰਿਹਾ। ਟਿਕੈਤ ਨੇ ਕਿਹਾ ਕਿ, “ਸਾਡਾ ਟਰੈਕਟਰ ਵੀ ਦਿੱਲੀ ਦੀਆਂ ਚਮਕਦਾਰ ਸੜਕਾਂ ਤੇ ਚੱਲੇਗਾ, ਜੋ ਸਿਰਫ ਖੇਤਾਂ ਵਿਚ ਚਲਦਾ ਆ ਰਿਹਾ ਹੈ।

ਕਿਸਾਨਾਂ ਦੇ ਟਰੈਕਟਰ ਤਿਰੰਗੇ ਨਾਲ ਦਿੱਲੀ ਦੀਆਂ ਸੜਕਾਂ ਤੇ ਚੱਲਣਗੇ।” ਉਹਨਾਂ ਕਿਹਾ ਕਿ ਜੇ ਕਿਸਾਨ ਅੰਦੋਲਨ ਵਿੱਚ ਹਾਰ ਗਏ ਤਾਂ ਦੇਸ਼ ਹਾਰੇਗਾ। ਕਿਸਾਨ ਜੇ ਜਿੱਤਦਾ ਹੈ ਤਾਂ ਸਾਡੀ ਜ਼ਮੀਨ ਬਚ ਜਾਵੇਗੀ।

Click to comment

Leave a Reply

Your email address will not be published. Required fields are marked *

Most Popular

To Top