News

ਰਸੋਈ ਗੈਸ ਸਿਲੰਡਰ ਹੋਇਆ ਮਹਿੰਗਾ, ਹਿਲੇਗਾ ਘਰ ਦੀ ਰਸੋਈ ਦਾ ਬਜਟ

ਘਰ ਦੀ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਪਿਛਲੇ 15 ਦਿਨਾਂ ਤੋਂ ਲਗਾਤਾਰ ਵਾਧਾ ਹੋਇਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਗੈਸ ਮਹਿੰਗੀ ਕਰਨ ਦਾ ਫ਼ੈਸਲਾ ਲਿਆ ਸੀ। ਬੀਤੀ 16 ਦਸੰਬਰ ਨੂੰ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਵਾਧਾ ਕੀਤਾ ਗਿਆ ਸੀ ਜੋ ਕਿ 15 ਦਿਨਾਂ ਵਿੱਚ ਦੂਜਾ ਵਾਧਾ ਸੀ।

ਰਸੋਈ ਗੈਸ ਦੀ ਕੀਮਤ ਵਧਣ ਕਾਰਨ ਲੋਕਾਂ ਦੇ ਘਰੇਲੂ ਬਜਟ ਵੀ ਹਿੱਲ ਗਏ ਹਨ। ਦਿੱਲੀ ਵਿੱਚ ਹੁਣ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰ ਦੀ ਕੀਮਤ 644 ਰੁਪਏ ਤੋਂ ਵਧ ਕੇ 694 ਰੁਪਏ ਹੋ ਗਈ ਹੈ। ਇੰਝ ਹੀ ਸਿਰਫ਼ ਦਸੰਬਰ ਦੇ ਮਹੀਨੇ ਹੀ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਦਾ ਵਾਧਾ ਹੋ ਗਿਆ ਹੈ।

ਇਸ ਤੋਂ ਪਹਿਲਾਂ ਪਿਛਲੇ ਪੰਜ ਮਹੀਨਿਆਂ ਤੱਕ ਰਸੋਟੀ ਗੈਸ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ। ਜੁਲਾਈ ਦੇ ਮਹੀਨੇ ਤੋਂ ਸਿਲੰਡਰ ਦੀ ਕੀਮਤ 594 ਰੁਪਏ ਤੇ ਕਾਇਮ ਸੀ। ਦੇਸ਼ ਵਿੱਚ ਇੱਕ ਪਰਿਵਾਰ ਨੂੰ ਹਰ ਸਾਲ 12 ਐਲਪੀਜੀ ਸਿਲੰਡਰ ਸਬਸਿਡੀ ਨਾਲ ਮਿਲਦੇ ਹਨ।

ਖਪਤਕਾਰ ਨੂੰ ਸਿਲੰਡਰ ਲੈਂਦੇ ਸਮੇਂ ਪੂਰੀ ਕੀਮਤ ਅਦਾ ਕਰਨੀ ਪੈਂਦੀ ਹੈ ਅਤੇ ਸਬਸਿਡੀ ਦੀ ਰਕਮ ਸਿੱਧੀ ਉਸ ਦੇ ਖਾਤੇ ਵਿੱਚ ਪੁੱਜ ਜਾਂਦੀ ਹੈ।  ਦਸ ਦਈਏ ਕਿ ਸਰਕਾਰ ਵੱਲੋਂ ਇਸ ਸਾਲ ਸਤੰਬਰ ਤੋਂ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਤੇ ਰਸੋਈ ਗੈਸ ਮਹਿੰਗੀ ਹੋਣ ਕਾਰਨ ਬਾਜ਼ਾਰ ਵਿੱਚ ਸਮਾਨਤਾ ਲਈ ਰਸੋਈ ਗੈਸ ਸਬਸਿਡੀ ਨੂੰ ਖ਼ਤਮ ਕਰ ਦਿੱਤਾ ਸੀ।

ਕੋਲਕਾਤਾ ਵਿੱਚ ਗੈਰ-ਸਬਸਿਡੀ ਵਾਲਾ ਸਿਲੰਡਰ 720.50 ਰੁਪਏ ਮੁੰਬਈ ਵਿੱਚ 694 ਰੁਪਏ, ਚੇਨੱਈ ਵਿੱਚ 710 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top