Business

ਰਸੋਈ ਗੈਸ ਖ਼ਪਤਕਾਰਾਂ ਲਈ ਖ਼ੁਸ਼ਖ਼ਬਰੀ, ਕੇਂਦਰ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

ਕੁਦਰਤੀ ਗੈਸ ਅਤੇ ਪੈਟਰੋਲੀਅਮ ਵਿਭਾਗ ਦੇਸ਼ਭਰ ਵਿੱਚ ਰਸੋਈ ਗੈਸ ਖ਼ਪਤਕਾਰਾਂ ਨੂੰ ਇਕ ਵੱਡੀ ਰਾਹਤ ਦੇਣ ਜਾ ਰਿਹਾ ਹੈ। ਇਸ ਤਹਿਤ ਖ਼ਪਤਕਾਰ ਅਪਣਾ ਖਾਲੀ ਗੈਸ ਸਿਲੰਡਰ ਅਪਣੀ ਮਰਜ਼ੀ ਦੀ ਕਿਸੇ ਵੀ ਗੈਸ ਏਜੰਸੀ ਤੋਂ ਭਰਵਾ ਸਕਣਗੇ। ਇਸ ਯੋਜਨਾ ਤਹਿਤ ਜ਼ਮੀਨੀ ਪੱਧਰ ’ਤੇ ਲਾਗੂ ਹੋਣ ਨਾਲ ਖ਼ਪਤਕਾਰਾਂ ਨੂੰ ਨਾ ਸਿਰਫ਼ ਗੈਸ ਏਜੰਸੀ ਦੇ ਡੀਲਰਾਂ ਦੀਆਂ ਮਨਮਰਜ਼ੀਆਂ ਤੋਂ ਨਿਜਾਤ ਮਿਲੇਗੀ, ਸਗੋਂ ਓਵਰ ਚਾਰਜਿੰਗ ਵਰਗੇ ਗੰਭੀਰ ਮੁੱਦੇ ਸਮੇਤ ਸਿਲੰਡਰ ਦੀ ਸਪਲਾਈ ਵਿੱਚ ਹੋਣ ਵਾਲੀ ਗੜਬੜੀ ਵਰਗੀਆਂ ਮੁਸ਼ਕਿਲਾਂ ਦਾ ਵੀ ਖ਼ਾਤਮਾ ਹੋ ਜਾਵੇਗਾ।

ਦਸ ਦਈਏ ਕਿ ਕੇਂਦਰ ਸਰਕਾਰ ਅਤੇ ਤੇਲ ਕੰਪਨੀਆਂ ਦੇ ਅਧਿਕਾਰੀ ਉਕਤ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੇ ਹਨ। ਅਜਿਹੇ ਵਿੱਚ ਯੋਜਨਾ ਪਾਈਪ ਲਾਈਨ ਵਿੱਚ ਹੋਣ ਤੋਂ ਬਾਅਦ ਉਚਿਤ ਫ਼ੈਸਲਾ ਹੁੰਦੇ ਹੀ ਜ਼ਮੀਨੀ ਪੱਧਰ ’ਤੇ ਉਤਾਰ ਦਿੱਤੀ ਜਾਵੇਗੀ ਤਾਂ ਗੈਸ ਏਜੰਸੀਆਂ ਵਿੱਚ ਵੱਡਾ ਮੁਕਾਬਲਾ ਸ਼ੁਰੂ ਹੋ ਜਾਵੇਗਾ, ਖ਼ਪਤਕਾਰਾਂ ਨੂੰ ਅਪਣੇ ਵੱਲ ਖਿੱਚਣ ਦਾ ਪਰ ਇਸ ਵਿੱਚ ਕਾਮਯਾਬੀ ਸਿਰਫ ਉਸੇ ਡੀਲਰ ਨੂੰ ਮਿਲੇਗੀ ਜੋ ਅਪਣੇ ਨਵੇਂ ਪੁਰਾਣੇ ਖ਼ਪਤਕਾਰਾਂ ਨੂੰ ਬਿਹਤਰ ਸੇਵਾਵਾਂ ਦੇਣ ਦੇ ਨਾਲ ਹੀ ਦੋਸਤਾਨਾ ਮਾਹੌਲ ਮੁਹੱਈਆ ਕਰਵਾ ਸਕੇਗਾ।

ਇੰਡੇਨ ਗੈਸ ਕੰਪਨੀ ਦੇ ਸੇਲਜ਼ ਅਧਿਕਾਰੀ ਸੰਚਿਤ ਸ਼ਰਮਾ ਨੇ ਦਸਿਆ ਕਿ ਕੇਂਦਰੀ ਵਿਭਾਗ ਅਜਿਹੀ ਕਿਸੇ ਯੋਜਨਾ ਨੂੰ ਲਾਗੂ ਕਰਨ ਜਾ ਰਿਹਾ ਹੈ, ਜਿਸ ਵਿਚ ਕਿਸੇ ਵੀ ਗੈਸ ਏਜੰਸੀ ਨਾਲ ਜੁੜਿਆ ਖ਼ਪਤਕਾਰ ਆਪਣੀ ਮਰਜ਼ੀ ਮੁਤਾਬਕ ਕਿਸੇ ਹੋਰ ਕੰਪਨੀ ਜਾਂ ਏਜੰਸੀ ਤੋਂ ਆਪਣਾ ਸਿਲੰਡਰ ਭਰਵਾ ਸਕਦਾ ਹੈ।

Click to comment

Leave a Reply

Your email address will not be published. Required fields are marked *

Most Popular

To Top