ਰਵਨੀਤ ਬਿੱਟੂ ਹੋਏ ਲਾਪਤਾ?, ਯੂਥ ਅਕਾਲੀ ਦਲ ਨੇ ਸ਼ਹਿਰ ‘ਚ ਲਾਏ ਪੋਸਟਰ

ਪੰਜਾਬ ਲਗਾਤਾਰ ਕੋਰੋਨਾ ਮਾਮਲੇ ਵੱਧਦੇ ਜਾ ਰਹੇ ਹਨ। ਅੱਜ ਦੇ ਔਖੇ ਸਮੇਂ ‘ਚ ਲੁਧਿਆਣਾ ਦੇ ਹਸਪਤਾਲਾਂ ਵਿੱਚ ਬੈੱਡ ਨਹੀਂ ਮਿਲ ਰਹੇ। ਆਕਸੀਜ਼ਨ ਦੀ ਕਮੀ ਹੈ ਪਰ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਆਪਣੇ ਘਰ ‘ਚ ਅਰਾਮ ਫਰਮਾ ਰਹੇ ਹਨ। ਇਹ ਕਹਿਣਾ ਹੈ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦਾ।

ਗੁਰਦੀਪ ਗੋਸ਼ਾ ਨੇ ਹੱਥਾਂ ‘ਚ ਰਵਨੀਤ ਬਿੱਟੂ ਲਾਪਤਾ ਦੇ ਪੋਸਟਰ ਫੜ੍ਹੇ ਹੋਏ ਹਨ ਜੋ ਕਿ ਉਹਨਾਂ ਵੱਲੋਂ ਸ਼ਹਿਰ ‘ਚ ਲਗਾਏ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਰਵਨੀਤ ਬਿੱਟੂ ਨੂੰ ਲੱਭਣ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਇਸ ਦੌਰਾਨ ਗੁਰਦੀਪ ਗੋਸ਼ਾ ਨੇ ਕਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਲੋਕ ਔਖੀ ਘੜੀ ਦਾ ਸਾਹਮਣਾ ਕਰ ਰਹੇ ਹਨ।
ਨਿੱਜੀ ਹਸਪਤਾਲ ਵਾਲੇ ਮਰੀਜ਼ਾਂ ਨੂੰ ਲੁੱਟ ਰਹੇ ਹਨ ਪਰ ਇਸ ਸਭ ਤੋਂ ਰਵਨੀਤ ਬਿੱਟੂ ਬੇਖ਼ਬਰ ਹਨ। ਉਹਨਾਂ ਇਲਜ਼ਾਮ ਲਾਇਆ ਕਿ ਚੋਣਾਂ ਜਿੱਤਣ ਤੋਂ ਬਾਅਦ ਰਵਨੀਤ ਬਿੱਟੂ ਲੁਧਿਆਣਾ ਵਿੱਚ ਦਿਖਾਈ ਨਹੀਂ ਦਿੱਤੇ ਅਤੇ ਕੋਰੋਨਾ ਦੌਰ ‘ਚ ਉਹਨਾਂ ਵੱਲੋਂ ਲੁਧਿਆਣਾ ਦੇ ਹਸਪਤਾਲਾਂ ‘ਚ ਕੋਰੋਨਾ ਮਰੀਜ਼ਾਂ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ।
ਦੱਸ ਦਈਏ ਕਿ ਲੁਧਿਆਣਾ ‘ਚ ਯੂਥ ਅਕਾਲੀ ਦਲ ਨੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਵਿੱਚ ਰਵਨੀਤ ਬਿੱਟੂ ਹੋਏ ਲਾਪਤਾ ਦੇ ਪੋਸਟਰ ਲਾਏ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕੀ ਰਵਨੀਤ ਬਿੱਟੂ ਨੂੰ ਲੱਭ ਕੇ ਲੁਧਿਆਣਾ ਲਿਆਂਦਾ ਜਾਵੇ ਕਿਉਂਕਿ ਲੁਧਿਆਣਾ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਤਾਇਆ ਸੀ ਅਤੇ ਅੱਜ ਔਖੇ ਸਮੇਂ ਵਿੱਚ ਲੋਕ ਰਵਨੀਤ ਬਿੱਟੂ ਦੀ ਭਾਲ ਕਰ ਰਹੇ ਹਨ।
