ਰਵਨੀਤ ਬਿੱਟੂ ਦੇ ਪੀਏ ਢੀਂਡਸਾ ’ਤੇ ਹੋਇਆ ਹਮਲਾ, ਹਸਪਤਾਲ ’ਚ ਕਰਵਾਇਆ ਭਰਤੀ

 ਰਵਨੀਤ ਬਿੱਟੂ ਦੇ ਪੀਏ ਢੀਂਡਸਾ ’ਤੇ ਹੋਇਆ ਹਮਲਾ, ਹਸਪਤਾਲ ’ਚ ਕਰਵਾਇਆ ਭਰਤੀ

ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਪੀਏ ਹਰਜਿੰਦਰ ਸਿੰਘ ਢੀਂਡਸਾ ਤੇ ਅੱਜ ਸਵੇਰੇ ਜਾਨਲੇਵਾ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਕ ਇਹ ਵਾਰਦਾਤ ਫਿਰੋਜ਼ਪੁਰ ਰੋਡ ਤੇ ਅਯਾਲੀ ਚੌਂਕ ਕੋਲ ਹੋਈ। ਹਰਜਿੰਦਰ ਸਿੰਘ ਢੀਂਡਸਾ ਆਪਣੇ ਪਿੰਡ ਥਰੀਕੇ ਤੋਂ ਅਯਾਲੀ ਚੌਂਕ ਤੋਂ ਬੱਸ ਵਿੱਚ ਜਾ ਰਹੇ ਸਨ ਕਿ ਇਸ ਦੌਰਾਨ ਮੋਟਰਸਾਈਕਲ ਤੇ ਸਵਾਰ 15-16 ਵਿਅਕਤੀਆਂ ਨੇ ਢੀਂਡਸਾ ਤੇ ਹਮਲਾ ਕਰ ਦਿੱਤਾ।

ਤਲਵਾਰਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰ ਕਰੀਬ 5 ਮਿੰਟ ਤੱਕ ਉਹਨਾਂ ਤੇ ਹਮਲਾ ਕਰਦੇ ਰਹੇ। ਇਸ ਹਮਲੇ ਵਿੱਚ ਹਰਜਿੰਦਰ ਸਿੰਘ ਦੇ ਸਿਰ ਤੇ ਡੂੰਘੇ ਜ਼ਖ਼ਮ ਹੋਏ ਹਨ ਅਤੇ ਡਾਕਟਰ ਵੀ ਉਹਨਾਂ ਦੀ ਹਾਲਤ ਬਾਰੇ ਸਪੱਸ਼ਟ ਤੌਰ ਤੇ ਕੁਝ ਨਹੀਂ ਦੱਸ ਰਹੇ ਹਨ।

ਉਹਨਾਂ ਨੇ ਫਿਰੋਜ਼ਪੁਰ ਰੋਡ ਤੇ ਸਥਿਤ ਮੈਡੀਵੇਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੰਸਦ ਮੈਂਬਰ ਨੇ ਅੱਤਵਾਦ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਉਹ ਲਗਾਤਾਰ ਜੇਲ੍ਹ ਵਿੱਚ ਬੰਦ ਅੱਤਵਾਦੀਆਂ ਦੀ ਰਿਹਾਈ ਦਾ ਵਿਰੋਧ ਕਰਦੇ ਆ ਰਹੇ ਹਨ।

Leave a Reply

Your email address will not be published.