News

ਯੋਗੇਂਦਰ ਯਾਦਵ ਇੱਕ ਮਹੀਨੇ ਲਈ ਮੋਰਚੇ ’ਚੋਂ ਮੁਅੱਤਲ

ਸੰਯੁਕਤ ਕਿਸਾਨ ਮੋਰਚੇ ਨੇ ਜੈ ਕਿਸਾਨ ਅੰਦੋਲਨ ਦੇ ਨੇਤਾ ਯੋਗੇਂਦਰ ਯਾਦਵ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਇਕ ਮਹੀਨੇ ਲਈ ਮੋਰਚੇ ਚੋਂ ਮੁਅੱਤਲ ਕੀਤਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਯੋਗੇਂਦਰ ਯਾਦਵ ਲਖੀਮਪੁਰ ਖੀਰੀ ਘਟਨਾ ਵਿੱਚ ਮਾਰੇ ਗਏ ਭਾਜਪਾ ਵਰਕਰ ਸ਼ੁਭਮ ਮਿਸ਼ਰਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਖਿਲਾਫ਼ ਇਹ ਕਾਰਵਾਈ ਕੀਤੀ ਗਈ ਹੈ।

Why the farmers' union has decided to suspended Yogendra Yadav for a month

ਉਹਨਾਂ ਦੀ ਚੁਫੇਰਿਓਂ ਅਲੋਚਨਾ ਹੋ ਰਹੀ ਹੈ ਕਿਉਂ ਕਿ ਇਹ ਭਾਜਪਾ ਵਰਕਰ ਕਿਸਾਨਾਂ ਤੇ ਗੱਡੀ ਚੜਾਉਣ ਵਾਲੇ ਕਾਰਾਂ ਦੇ ਕਾਫ਼ਲੇ ਵਿੱਚ ਸ਼ਾਮਲ ਸੀ। ਸੰਯੁਕਤ ਕਿਸਾਨ ਮੋਰਚੇ ਨੇ ਸਖ਼ਤ ਨੋਟਿਸ ਲੈਂਦਿਆਂ ਯੋਗੇਂਦਰ ਯਾਦਵ ਨੂੰ ਮੁਅੱਤਲੀ ਲਈ ਯਾਦਵ ਵੱਲੋਂ ਕੀਤੇ ਟਵੀਟ ਨੂੰ ਆਧਾਰ ਬਣਾਇਆ ਗਿਆ ਹੈ, ਜੋ ਉਹਨਾਂ ਲਖੀਮਪੁਰ ਖੀਰੀ ਘਟਨਾ ਵਿੱਚ ਮਾਰੇ ਗਏ ਭਾਜਪਾ ਵਰਕਰ ਸ਼ੁਭਮ ਮਿਸ਼ਰਾ ਦੇ ਪਰਿਵਾਰ ਨਾਲ ਮੁਲਾਕਾਤ ਮਗਰੋਂ ਕੀਤਾ ਸੀ।

Farmers suspend Yogendra Yadav for visit to slain BJP activist's home in  Lakhimpur Kheri | Chandigarh News - Times of India

ਇਸ ਤੇ ਕੁੱਝ ਕਿਸਾਨ ਜੱਥੇਬੰਦੀਆਂ ਨੇ ਇਤਰਾਜ਼ ਜਤਾਇਆ ਸੀ। ਯੋਗੇਂਦਰ ਯਾਦਵ ਨੂੰ ਮੁਅੱਤਲ ਕਰਨ ਤੋਂ ਪਹਿਲਾਂ ਸਿੰਘੂ ਬਾਰਡ ਤੇ ਬੈਠਕ ਚੱਲੀ, ਇਸ ਵਿੱਚ ਕਿਸਾਨ ਨੁਮਾਇੰਦਿਆਂ ਵਿਚਕਾਰ ਡੂੰਘੀ ਵਿਚਾਰ ਚਰਚਾ ਹੋਈ। ਦੱਸ ਦਈਏ ਕਿ ਲਖੀਮਪੁਰ ਵਿੱਚ ਭਾਜਪਾ ਦੇ ਕਾਫ਼ਲੇ ਦੀਆਂ ਕਾਰਾਂ ਨੇ ਕਿਸਾਨਾਂ ਨੂੰ ਕੁਚਲ ਦਿੱਤਾ ਸੀ। ਇਸ ਹਾਦਸੇ ਵਿੱਚ ਚਾਰ ਕਿਸਾਨ ਤੇ ਇੱਕ ਪੱਤਰਕਾਰ ਮਾਰਿਆ ਗਿਆ ਸੀ। ਇਸ ਘਟਨਾ ਵਿੱਚ ਭਾਜਪਾ ਦੇ ਤਿੰਨ ਵਰਕਰ ਵੀ ਮਾਰੇ ਗਏ ਸੀ।

Click to comment

Leave a Reply

Your email address will not be published.

Most Popular

To Top