News

ਯੂਰੀਆ ਦੀ ਕਮੀ ਹੋਣ ਕਾਰਨ ਪੰਜਾਬ ਦੇ ਕਿਸਾਨਾਂ ਦਾ ਹਰਿਆਣਾ ਵੱਲ ਰੁਖ਼, ਬਾਰਡਰ ਸੀਲ ਕਰਨ ਦੀ ਤਿਆਰੀ

ਪੰਜਾਬ ਵਿੱਚ ਮਾਲ ਗੱਡੀਆਂ ਬੰਦ ਪਈਆਂ ਹਨ ਜਿਸ ਕਾਰਨ ਪੰਜਾਬ ਵਿੱਚ ਬਹੁਤ ਸਾਰੀਆਂ ਵਸਤਾਂ ਦੀ ਕਿੱਲਤ ਆ ਗਈ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਯੂਰੀਆ ਖਾਦ ਵੀ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਕਿਸਾਨਾਂ ਨੇ ਹੁਣ ਯੂਰੀਆ ਦੀ ਪੂਰਤੀ ਲਈ ਹਰਿਆਣਾ ਦਾ ਰੁਖ਼ ਕੀਤਾ ਹੈ।

ਕਿਸਾਨਾਂ ਨੇ ਬਾਰਡਰ ਸੀਲ ਕਰਨ ਦੀ ਤਿਆਰੀ ਕਰ ਲਈ ਹੈ। ਇਸ ਲਈ ਖੇਤੀ ਵਿਭਾਗ ਪੂਰੀ ਤਰ੍ਹਾਂ ਅਲਰਟ ਹੋ ਗਿਆ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਲਵੇਗਾ। ਬਾਰਡਰ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀ ਲੱਗੀ ਹੈ।

ਇਸ ਮਾਮਲੇ ਵਿੱਚ ਖੇਤੀ ਵਿਭਾਗ ਦੇ ਅਡੀਸ਼ਨਲ ਡਾਇਰੈਕਟਰ ਡਾ. ਰਾਜੇਂਦਰ ਸੋਲੰਕੀ ਨੇ ਵਿਭਾਗੀ ਅਧਿਕਾਰੀਆਂ ਨਾਲ ਸ਼ੁੱਕਰਵਾਰ ਬੈਠਰਕ ਕੀਤੀ। ਉਹਨਾਂ ਦਸਿਆ ਕਿ ਫਤਿਹਾਬਾਦ ਤੋਂ ਯੂਰੀਆ ਪੰਜਾਬ ਵਿੱਚ ਨਾ ਜਾਵੇ ਇਸ ਲਈ ਬਾਰਡਰ ਸੀਲ ਕਰਨ ਦੀ ਅਪੀਲ ਪੁਲਿਸ ਵਿਭਾਗ ਨੂੰ ਕਰ ਦਿੱਤੀ ਗਈ ਹੈ। ਕਿਸਾਨਾਂ ਵੱਲੋਂ ਦੁਕਾਨਾਂ ਤੇ ਵੀ ਪੂਰੀ ਨਿਗਰਾਨੀ ਰੱਖੀ ਜਾਵੇਗੀ ਕਿ ਕੋਈ ਯੂਰੀਆ ਦੀ ਬਲੈਕ ਨਾ ਕਰੇ।   

Click to comment

Leave a Reply

Your email address will not be published. Required fields are marked *

Most Popular

To Top