News

ਯੂਪੀ ’ਚ ਭਾਜਪਾ ਦਾ ਵੱਜਿਆ ਬੈਂਡ, 2022 ਸੈਮੀਫਾਈਨਲ ’ਚ ਵੀ ਲੱਗ ਸਕਦਾ ਵੱਡਾ ਝਟਕਾ

ਯੂਪੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਭਾਜਪਾ ਲਈ ਕੁਝ ਖਾਸ ਨਹੀਂ ਰਹੀਆਂ। ਅਖਿਲੇਸ਼ ਯਾਦਵ ਦੀ ਪਾਰਟੀ ਨੂੰ ਉਮੀਦ ਤੋਂ ਵੱਧ ਵੋਟਾਂ ਮਿਲੀਆਂ ਹਨ। ਜਦਕਿ ਭਾਜਪਾ ਨੂੰ ਅਪਣੇ ਗੜ੍ਹ ਵਿੱਚ ਵੀ ਹਾਰ ਦਾ ਮੂੰਹ ਵੇਖਣਾ ਪਿਆ। ਯੂਪੀ ਵਿੱਚ ਅੱਠ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਈਆਂ ਹਨ। ਉਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਵਿੱਚ ਭਾਜਪਾ ਨੂੰ ਲੱਗੇ ਜ਼ੋਰਦਾਰ ਝਟਕੇ ਨੇ ਦਿੱਲੀ ਤਕ ਭਾਜਪਾ ਖੇਮੇ ਦੀ ਚਿੰਤਾ ਵਧਾ ਦਿੱਤੀ ਹੈ।

India's image 'tarnished' due to Centre's Covid 'mismanagement': Akhilesh  Yadav | Hindustan Times

ਜੇ ਅਗਲੇ ਸਾਲ ਦੀਆਂ ਚੋਣਾਂ ਤੋਂ ਪਹਿਲਾਂ ਇਸ ਨੂੰ ਸੈਮੀਫਾਈਨਲ ਮੰਨਿਆ ਜਾਵੇ ਤਾਂ ਇਹ ਭਾਜਪਾ ਲਈ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ। ਆਯੋਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ ਪਰ ਚੋਣਾਂ ਨੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਜ਼ਿਲ੍ਹਾ ਪੰਚਾਇਤ ਦੀਆਂ ਇੱਥੇ 40 ਸੀਟਾਂ ਹਨ। ਸਮਾਜਵਾਦੀ ਪਾਰਟੀ ਨੂੰ ਰਾਮ ਨਗਰੀ ਅਯੁੱਧਿਆ ਵਿੱਚ 24 ਸੀਟਾਂ ਮਿਲੀਆਂ।

ਭਾਜਪਾ ਦੇ ਖਾਤੇ ਵਿੱਚ ਸਿਰਫ 6 ਸੀਟਾਂ ਹੀ ਆਈਆਂ ਹਨ। ਉੱਥੇ ਹੀ ਸਮਾਜਵਾਦੀ ਪਾਰਟੀ ਨੂੰ ਭਾਜਪਾ ਤੋਂ 6 ਗੁਣਾਂ ਵੱਧ ਸੀਟਾਂ ਮਿਲੀਆਂ ਹਨ। ਦੱਸ ਦਈਏ ਕਿ ਇੱਥੋਂ ਹੀ ਭਾਜਪਾ ਦੇ ਹਿੰਦੂਤਵ ਦਾ ਏਜੰਡਾ ਵੀ ਚੱਲਦਾ ਹੈ। ਯੋਗੀ ਸਰਕਾਰ ਨੇ ਦੀਵਾਲੀ ਦੇ ਮੌਕੇ ਰਾਮ ਨਗਰੀ ‘ਚ ਲੱਖਾਂ ਦੀਵੇ ਜਗਾਉਣ ਦੀ ਰਿਵਾਇਤ ਸ਼ੁਰੂ ਕੀਤੀ।

ਦਸ ਦਈਏ ਕਿ ਪਿਛਲੀਆਂ ਕਈ ਚੋਣਾਂ ਵਿੱਚ ਜਿੱਤ ਸਿਰਫ ਭਾਜਪਾ ਦੇ ਝੋਲੀ ਵਿੱਚ ਸੀ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੂੰ 80 ਚੋਂ 73 ਸੀਟਾਂ ਮਿਲੀਆਂ ਸਨ। ਪਰ ਬਸਪਾ ਨੇ ਖਾਤਾ ਤੱਕ ਵੀ ਨਹੀਂ ਖੋਲ੍ਹਿਆ ਸੀ।

ਫਿਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਸਭ ਦਾ ਸੁਪੜਾ ਹੀ ਸਾਫ਼ ਕਰ ਦਿੱਤਾ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਅਖਿਲੇਸ਼ ਯਾਦਵ, ਮਾਇਆਵਤੀ ਤੇ ਚੌਧਰੀ ਅਜੀਤ ਸਿੰਘ ਮਿਲ ਕੇ ਵੀ ਭਾਜਪਾ ਦੇ ਜਿੱਤ ਨੂੰ ਨਹੀਂ ਰੋਕ ਸਕੇ ਸੀ।

Click to comment

Leave a Reply

Your email address will not be published.

Most Popular

To Top