ਯੂਪੀ ’ਚ ਐਤਵਾਰ ਨੂੰ ਲਾਕਡਾਊਨ ਦਾ ਐਲਾਨ, ਮਾਸਕ ਨਾ ਲਾਉਣ ਵਾਲੇ ਨੂੰ 10 ਹਜ਼ਾਰ ਜ਼ੁਰਮਾਨਾ

 ਯੂਪੀ ’ਚ ਐਤਵਾਰ ਨੂੰ ਲਾਕਡਾਊਨ ਦਾ ਐਲਾਨ, ਮਾਸਕ ਨਾ ਲਾਉਣ ਵਾਲੇ ਨੂੰ 10 ਹਜ਼ਾਰ ਜ਼ੁਰਮਾਨਾ

ਯੂਪੀ ਸਰਕਾਰ ਨੇ ਕੋਰੋਨਾ ਦਾ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਵੱਡਾ ਫ਼ੈਸਲਾ ਲਿਆ ਹੈ। ਉੱਤਰ ਪ੍ਰਦੇਸ਼ ਵਿੱਚ ਐਤਵਾਰ ਨੂੰ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਾਸਕ ਨਾ ਲਾਉਣ ਵਾਲੇ ਨੂੰ ਇਕ ਵਾਰੀ 1 ਹਜ਼ਾਰ ਅਤੇ ਦੂਜੀ ਵਾਰ 10 ਹਜ਼ਾਰ ਦਾ ਜ਼ੁਰਮਾਨਾ ਭਰਨਾ ਪਵੇਗਾ।  

Coronavirus: unday Lockdown In UP, Rs 10,000 Fine For Second Mask Violation

ਯੂਪੀ ਵਿੱਚ ਸਾਰੇ ਸ਼ਹਿਰੀ ਅਤੇ ਗ੍ਰਾਮੀਣ ਖੇਤਰ ਐਤਵਾਰ ਨੂੰ ਬੰਦ ਰਹਿਣਗੇ। ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਬਾਜ਼ਾਰ ਦਫ਼ਤਰ ਬੰਦ ਰਹਿਣਗੇ। ਇਸ ਦਿਨ ਵਿਆਪਕ ਸੈਨੇਟਾਈਜੇਸ਼ਨ ਅਭਿਆਨ ਚਲਾਇਆ ਜਾਵੇਗਾ। ਇਸ ਸਬੰਧੀ ਮੁੱਖ ਮੰਤਰੀ ਨੇ ਅੱਜ ਸਾਰੇ ਜ਼ਿਲ੍ਹਾ ਅਧਿਕਾਰੀ, ਸੀਐਮਓ ਅਤੇ ਟੀਮ-11 ਦੇ ਮੈਂਬਰਾਂ ਨਾਲ ਸਾਂਝੀ ਬੈਠਕ ਕਰ ਕੇ ਕੋਰੋਨਾ ਨਾਲ ਸਬੰਧਿਤ ਜ਼ਰੂਰੀ ਐਡਵਾਇਜ਼ਰੀ ਦਿੱਤੀ ਜਾਵੇਗੀ।

ਸਾਰੇ ਗ੍ਰਾਮੀਣ ਅਤੇ ਨਗਰੀ ਖੇਤਰਾਂ ਵਿੱਚ ਐਤਵਾਰ ਨੂੰ ਬਾਹਰ ਨਿਕਲਣ ’ਤੇ ਪਾਬੰਦੀ ਰਹੇਗੀ। ਇਸ ਦਿਨ ਜ਼ਰੂਰੀ ਜਾਗਰੂਕਤਾ ਕਾਰਜ ਕੀਤੇ ਜਾਣਗੇ। ਕਾਨਪੁਰ, ਪ੍ਰਯਾਗਰਾਜ, ਵਾਰਾਣਸੀ ਵਰਗੇ ਕੋਰੋਨਾ ਵਾਇਰਸ ਦੇ ਜ਼ਿਆਦਾ ਮਾਮਲਿਆਂ ਦੇ 10 ਜ਼ਿਲ੍ਹਿਆਂ ਵਿੱਚ ਵਿਵਸਥਾ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਸਥਾਨਕ ਜ਼ਰੂਰਤਾਂ ਮੁਤਾਬਕ ਨਵੇਂ ਕੋਵਿਡ ਹਸਪਤਾਲ ਬਣਾਏ ਜਾਣਗੇ। ਇਸ ਤੋਂ ਇਲਾਵਾ ਤੁਰੰਤ ਯੂਨਾਈਟਿਡ ਮੈਡੀਕਲ ਕਾਲਜ ਨੂੰ ਵੀ ਹਸਪਤਾਲ ਵਿੱਚ ਤਬਦੀਲ ਕੀਤਾ ਜਾਵੇਗਾ।

Leave a Reply

Your email address will not be published.