ਯੂਨੀਵਰਸਿਟੀ ਮਾਮਲੇ ’ਚ ਤਿੰਨ ਮੁਲਜ਼ਮ ਗ੍ਰਿਫ਼ਤਾਰ, ਅੱਜ ਖਰੜ ਅਦਾਲਤ ਵਿੱਚ ਹੋਵੇਗੀ ਪੇਸ਼ੀ

 ਯੂਨੀਵਰਸਿਟੀ ਮਾਮਲੇ ’ਚ ਤਿੰਨ ਮੁਲਜ਼ਮ ਗ੍ਰਿਫ਼ਤਾਰ, ਅੱਜ ਖਰੜ ਅਦਾਲਤ ਵਿੱਚ ਹੋਵੇਗੀ ਪੇਸ਼ੀ

ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਵਿਦਿਆਰਥਣਾਂ ਦੇ ਹੋਸਟਲ ਐਂਟਰੀ ਹੋਣ ਲਈ ਸਮਾਂ ਵਧਾਉਣ ਦੀ ਕੀਤੀ ਗਈ ਮੰਗ ਮੰਨਦੇ ਹੋਏ ਯੂਨੀਵਰਸਿਟੀ ਵੀ ਸੀ ਨੇ ਐਲਾਨ ਕੀਤਾ ਸ਼ਾਮ 7 ਵਜੇ ਤੋਂ ਵਧਾ ਕੇ ਸ਼ਾਮ 8.30 ਵਜੇ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਵੀਡੀਓ ਬਣਾਉਣ ਵਾਲੀ ਲੜਕੀ ਅਤੇ ਉਸ ਦੇ ਲੜਕੇ ਦੇ ਦੋਸਤ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

Girl arrested in Chandigarh University case, talking about making a  confession video - Hindu Wire

ਇਹਨਾਂ ਮੁਲਜ਼ਮਾਂ ਨੂੰ ਅੱਜ ਖਰੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਮੰਗ ਮੰਨਦੇ ਹੋਏ ਕਿਹਾ ਕਿ ਐਫ.ਆਈ.ਆਰ. ਦੀ ਕਾਪੀ ਦੇ ਦਿੱਤੀ ਗਈ ਹੈ। ਵਿਦਿਆਰਥੀਆਂ ਦਾ ਧਰਨਾ ਦੇਰ ਰਾਤ ਖ਼ਤਮ ਕਰ ਦਿੱਤਾ ਗਿਆ ਹੈ। ਸੀਯੂ ਨੇ ਡੀਸੀ ਅਤੇ ਆਈਜੀ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਦੀਆਂ ਸਾਰੀਆਂ ਮੰਗ ਮੰਨ ਲਈਆਂ ਹਨ।

ਇਸ ਦੇ ਨਾਲ ਹੀ ਧਰਨੇ ਵਿੱਚ ਸ਼ਾਮਲ ਕਿਸੇ ਵੀ ਵਿਦਿਆਰਥੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਹੋਸਟਲ ਵਾਰਡਨ ਬਦਲ ਦਿਤੇ ਜਾਣਗੇ। ਦੱਸ ਦਈਏ ਕਿ ਚੰਡੀਗੜ੍ਹ ਯੂਨੀਵਰਸਿਟੀ ‘ਚ ਕੁਝ ਵਿਦਿਆਰਥਣਾਂ ਦੇ ਨਹਾਉਣ ਦੀ ਵੀਡੀਓ ਵਾਇਰਲ ਹੋਣ ਦੀ ਖ਼ਬਰ ਤੋਂ ਬਾਅਦ ਵਿਦਿਆਰਥੀਆਂ ਨੇ ਸ਼ਨੀਵਾਰ ਅੱਧੀ ਰਾਤ ਤੋਂ ਹੀ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ, ਜੋ ਐਤਵਾਰ ਨੂੰ ਦਿਨ ਭਰ ਜਾਰੀ ਰਿਹਾ।

ਉਸ ਨੂੰ ਖਦੇੜਨ ਲਈ ਪਹੁੰਚੀ ਪੁਲਿਸ ਨਾਲ ਵਿਦਿਆਥੀਆਂ ਦਾ ਟਕਰਾਅ ਹੋ ਗਿਆ। ਦੋਸ਼ ਹੈ ਕਿ ਕਈ ਵਿਦਿਆਰਥਣਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਯੂਨੀਵਰਸਿਟੀ ਅਤੇ ਪੁਲਿਸ ਨੇ ਇਸ ਤੋਂ ਇਨਕਾਰ ਕੀਤਾ ਹੈ। ਪੁਲਿਸ ਨੇ ਇੱਕ ਵਿਦਿਆਰਥਣ ਨੂੰ ਵੀਡੀਓ ਬਣਾ ਕੇ ਸ਼ਿਮਲਾ ਵਿੱਚ ਆਪਣੇ ਦੋਸਤ ਨੂੰ ਭੇਜਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਐਤਵਾਰ ਦੇਰ ਸ਼ਾਮ ਤੱਕ ਵਿਦਿਆਰਥੀ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਿਸ ‘ਤੇ ਮਾਮਲੇ ਨੂੰ ਦਬਾਉਣ ਦੇ ਦੋਸ਼ ਲਾਉਂਦੇ ਹੋਏ ਕੈਂਪਸ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਘੱਟੋ-ਘੱਟ 8 ਵਿਦਿਆਰਥਣਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਨੇ ਗ੍ਰਿਫਤਾਰ ਦੋਸ਼ੀ ਵਿਦਿਆਰਥੀ ਦੇ ਖਿਲਾਫ ਆਈਪੀਸੀ ਦੀ ਧਾਰਾ 354-ਸੀ ਅਤੇ ਆਈਟੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

 

Leave a Reply

Your email address will not be published.