ਯੂਕ੍ਰੇਨ ਤੋਂ ਸੁਰੱਖਿਅਤ ਪਰਤੇ ਭਾਰਤੀ ਨਾਗਰਿਕ, ਵੱਡੀ ਗਿਣਤੀ ’ਚ ਅਜੇ ਵੀ ਯੂਕ੍ਰੇਨ ਵਿਚ ਫਸੇ ਨੇ ਭਾਰਤੀ

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਐਲਾਨ ਮਗਰੋਂ ਰੂਸ ਅਤੇ ਯੂਕ੍ਰੇਨ ਵਿੱਚ ਜੰਗ ਸ਼ੁਰੂ ਹੋ ਗਈ ਹੈ। ਇਸ ਕਾਰਨ ਵੱਡੀ ਗਿਣਤੀ ਵਿੱ ਭਾਰਤੀ ਅਜੇ ਵੀ ਯੂਕ੍ਰੇਨ ਵਿੱਚ ਫਸੇ ਹੋਏ ਹਨ ਅਤੇ ਉਹ ਸੁਰੱਖਿਅਤ ਵਾਪਸ ਆਉਣ ਲਈ ਸਰਕਾਰ ਨੂੰ ਗੁਹਾਰ ਲਾ ਰਹੇ ਹਨ। ਇੱਕ ਦਿਨ ਪਹਿਲਾਂ 240 ਦੇ ਕਰੀਬ ਭਾਰਤੀ ਸੁਰੱਖਿਅਤ ਦੇਸ਼ ਪਰਤੇ ਸਨ।

ਅੱਜ 182 ਹੋਰ ਭਾਰਤੀ ਨਾਗਰਿਕ ਵਿਸ਼ੇਸ਼ ਜਹਾਜ਼ ਰਾਹੀਂ ਨਵੀਂ ਦਿੱਲੀ ਪੁੱਜੇ ਹਨ। ਭਾਰਤ ਵਿੱਚ ਯੂਕ੍ਰੇਨ ਇੰਟਰਨੈਸ਼ਨਲ ਏਅਰ ਲਾਈਨਜ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਯੂਕ੍ਰੇਨ ਇੰਟਰਨੈਸ਼ਨਲ ਏਅਰ ਲਾਈਨਜ਼ ਦੀ ਇੱਕ ਸਪੈਸ਼ਲ ਫਲਾਈਟ ਵਿਦਿਆਰਥੀਆਂ ਸਮੇਤ 182 ਭਾਰਤੀ ਨਾਗਰਿਕਾਂ ਨਾਲ ਅੱਜ ਸਵੇਰੇ ਕੀਵ ਤੋਂ ਦਿੱਲੀ ਹਵਾਈ ਅੱਡੇ ਲੈਂਡ ਹੋਈ।

ਏਅਰ ਇੰਡੀਆ ਦੀ ਫਲਾਈਟ AI1947 ਦੇ ਕੀਵ ਵਿੱਚ NOTAM ਕਾਰਨ ਦਿੱਲੀ ਵਾਪਸ ਆ ਰਹੀ ਹੈ। ਯੂਕ੍ਰੇਨ ਤੋਂ ਵਾਪਸ ਆਉਣ ਵਾਲੇ MBBS ਵਿਦਿਆਰਥੀ ਨੇ ਦੱਸਿਆ ਕਿ ਯੂਕ੍ਰੇਨ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। ਯੂਕ੍ਰੇਨ ਦੇ ਬਾਰਡਰ ਇਲਾਕਿਆਂ ਵਿੱਚ ਹਾਲਾਤ ਜ਼ਿਆਦਾ ਖਰਾਬ ਹਨ। ਭਾਰਤੀ ਵਿਦਿਆਰਥੀ ਹੁਣ ਜ਼ਿਆਦਾ ਗਿਣਤੀ ਵਿੱਚ ਆ ਰਹੇ ਹਨ। ਰੈਸਕਿਊ ਫਲਾਈਟਾਂ ਦੀ ਗਿਣਤੀ ਵਧ ਰਹੀ ਹੈ। ਏਅਰ ਇੰਡੀਆ ਵੀ ਭਾਰਤੀ ਮੂਲ ਦੇ ਲੋਕਾਂ ਨੂੰ ਵਾਪਸ ਲਿਆਉਣ ਵਿੱਚ ਜੁਟੀ ਹੋਈ ਹੈ।
