News

ਅਮਰੀਕੀ ਹਵਾਈ ਅੱਡੇ ਬਾਹਰ ਹੋਈ ਗੋਲੀਬਾਰੀ, ਚਾਰ ਸਿੱਖਾਂ ਦੀ ਹੋਈ ਮੌਤ

ਅਮਰੀਕਾ ਦੇ ਇੰਡੀਆਨਾਪੋਲਿਸ ਸ਼ਹਿਰ ਵਿੱਚ ਵੀਰਵਾਰ ਦੇਰ ਸ਼ਾਮ ਕਈ ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ। ਅਮਰੀਕਾ ਦੇ ਸੈੱਟ ਐਂਟੋਨੀਓ ਵਿੱਚ ਸਥਿਤ ਹਵਾਈ ਅੱਡੇ ਬਾਹਰ ਇੱਕ ਕਾਰ ਸਵਾਰ ਨੇ ਦਿਨ-ਦਿਹਾੜੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਫਾਇਰਿੰਗ ਵਿੱਚ ਕੁੱਲ ਅੱਠ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।

ਮਰਨ ਵਾਲਿਆਂ ਵਿੱਚ ਚਾਰ ਸਿੱਖ ਵੀ ਸ਼ਾਮਲ ਸਨ। ਮ੍ਰਿਤਕਾਂ ਦੀ ਪਛਾਣ ਅਮਰਜੀਤ ਜੌਹਲ, ਜਸਵਿੰਦਰ ਕੌਰ, ਜਸਵਿੰਦਰ ਸਿੰਘ, ਮੈਥਿਊ ਆਰ ਅਲੈਗਜੈਂਡਰ, ਸਮਾਰਿਆ ਬਲੈਕਵੈਲ, ਅਮਰਜੀਤ ਸੇਖੋਂ, ਕਾਰਲੀ ਸਮਿੱਥ, ਜੌਨ ਵੀਜ਼ਰਟ ਵਜੋਂ ਹੋਈ ਹੈ। ਜਦੋਂ ਹਮਲਾਵਰ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਨੂੰ ਵੀ ਨਿਸ਼ਾਨਾ ਬਣਾਇਆ।

ਇਸ ਤੋਂ ਬਚਣ ਲਈ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ ਇਸ ਗੋਲੀਬਾਰੀ ਵਿੱਚ ਦੋਸ਼ੀ ਵਿਅਕਤੀ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਉਸ ਦੀ ਉੱਥੇ ਹੀ ਮੌਤ ਹੋ ਗਈ। ਉਧਰ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਫਾਇਰਿੰਗ ਤੋਂ ਲੋਕਾਂ ਦੀਆਂ ਜਾਨਾਂ ਬਚਾਈਆਂ।

ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਪੁਲਿਸ ਨੇ ਪਹਿਲਾਂ ਦੀ ਏਅਰਪੋਰਟ ਦੇ ਸਾਰੇ ਟਰਮੀਨਲ ਬੰਦ ਕਰ ਦਿੱਤੇ। ਉੱਥੇ ਹੀ ਥਾਣਾ ਮੁਖੀ ਵਿਲੀਅਮ ਮੈਕਮੈਨਸ ਨੇ ਕਿਹਾ ਕਿ ਢਾਈ ਵਜੇ ਦੇ ਕਰੀਬ ਇਹ ਖ਼ਬਰ ਮਿਲੀ ਕਿ ਹਵਾਈ ਅੱਡੇ ਵੱਲ ਜਾਣ ਵਾਲੇ ਰਸਤੇ ’ਤੇ ਇੱਕ ਕਾਰ ਗ਼ਲਤ ਸਾਈਡ ਚੱਲ ਰਹੀ ਹੈ।

ਪੁਲਿਸ ਕਰਮਚਾਰੀਆਂ ਨੇ ਹਮਲੇ ਦੀ ਆਸ ਕਰਦਿਆਂ ਤੁਰੰਤ ਹਵਾਈ ਅੱਡਾ ਬੰਦ ਕਰ ਦਿੱਤਾ। ਪੁਲਿਸ ਨੇ ਸ਼ੱਕੀ ਦੀ ਕਾਰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਇਸ ਦੌਰਾਨ ਹਮਲਾਵਰ ਨੇ ਕਾਰ ਤੋਂ ਫਾਇਰਿੰਗ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਹਮਲਾਵਰ ਕੋਲ ਕਾਫ਼ੀ ਮਾਤਰਾ ਵਿੱਚ ਅਸਲਾ ਅਤੇ ਇੱਕ ਵੱਡਾ ਹੈਂਡਗਨ ਸੀ। ਹਮਲਾਵਰ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ।

Click to comment

Leave a Reply

Your email address will not be published. Required fields are marked *

Most Popular

To Top