ਯੂਕਰੇਨ ਦੇ ਸਿਹਤ ਮੰਤਰੀ ਦਾ ਵੱਡਾ ਬਿਆਨ, ਰੂਸੀ ਬਲਾਂ ਨੇ 7 ਹਸਪਤਾਲਾਂ ਨੂੰ ਪੂਰੀ ਤਰ੍ਹਾਂ ਕੀਤਾ ਤਬਾਹ
By
Posted on

ਯੂਕਰੇਨ ਅਤੇ ਰੂਸ ਵਿਚਕਾਰ ਸ਼ੁਰੂ ਹੋਇਆ ਯੁੱਧ ਰੁਕਣ ਦਾ ਨਾਮ ਨਹੀਂ ਲੈ ਰਿਹਾ। ਰੂਸ ਵੱਲੋਂ ਲਗਾਤਾਰ ਯੂਕਰੇਨ ਤੇ ਹਮਲੇ ਕੀਤੇ ਜਾ ਰਹੇ ਹਨ। ਯੂਕਰੇਨ ਦੇ ਬਹੁਤ ਸਾਰੇ ਹਿੱਸਿਆਂ ਨੂੰ ਰੂਸ ਨੇ ਤਬਾਹ ਕਰ ਦਿੱਤਾ ਹੈ। ਕੀਵ ਇੰਡੀਪੈਂਡੈਂਟ ਨੇ ਯੂਕਰੇਨ ਦੇ ਸਿਹਤ ਮੰਤਰੀ ਵਿਕਟਰ ਲਾਇਸ਼ਕੋ ਦਾ ਹਵਾਲੇ ਨਾਲ ਕਿਹਾ ਕਿ ਰੂਸੀ ਬਲਾਂ ਨੇ 7 ਹਸਪਤਾਲਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਤੇ 104 ਨੂੰ ਨੁਕਸਾਨ ਪਹੁੰਚਾਇਆ।

ਮਾਸਕੋ ਦੀਆਂ ਫ਼ੌਜਾਂ ਨੇ 6 ਡਾਕਟਰੀ ਕਰਮਚਾਰੀਆਂ ਨੂੰ ਵੀ ਮਾਰਿਆ ਹੈ ਜਦੋਂ ਕਿ ਆਲ-ਆਊਟ ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 12 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ। ਯੂਕਰੇਨ-ਰੂਸ ਵਿੱਚ ਹਾਲਾਤ ਸੁਧਰਨ ਦੀ ਬਜਾਏ ਹੋਰ ਗੰਭੀਰ ਹੁੰਦੇ ਜਾ ਰਹੇ ਹਨ।
ਇਸ ਦੌਰਾਨ ਏ.ਐੱਫ.ਪੀ. ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਯੂਕਰੇਨ ‘ਚ ਯੁੱਧ ਦੇ ਵਿਚ ਅਮਰੀਕੀ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ।
