ਯੂਕਰੇਨ ਦੇ ਖਾਰਕੀਵ ‘ਚ ਰੂਸ ਨੇ ਤਿੰਨ ਸਕੂਲ ਤੇ ਇੱਕ ਚਰਚ ਕੀਤੀ ਤਬਾਹ

ਯੂਕਰੇਨ ਦੇ ਖਾਰਕੀਵ ‘ਚ ਹਮਲੇ ‘ਚ ਰੂਸ ਨੇ ਤਿੰਨ ਸਕੂਲ ਤੇ ਇੱਕ ਚਰਚ ਤਬਾਹ ਕਰ ਦਿੱਤੀ ਹੈ। ਇਹ ਜੰਗ ਦਾ ਅੱਠਵਾਂ ਦਿਨ ਹੈ। ਰੂਸ ਲਗਾਤਾਰ ਹਮਲੇ ਕਰ ਰਿਹਾ ਹੈ। ਜੰਗ ਦੇ ਮੈਦਾਨ ਤੋਂ ਵੱਡੀ ਖਬਰ ਆ ਰਹੀ ਹੈ ਕਿ ਯੂਕਰੇਨ ਦੇ ਓਕਟਿਰਕਾ ਅਤੇ ਖਾਰਕੀਵ ਵਿੱਚ ਰੂਸੀ ਹਮਲੇ ਕਾਰਨ ਭਾਰੀ ਨੁਕਸਾਨ ਹੋਇਆ ਹੈ।

ਯੂਕਰੇਨ ਦਾ ਦਾਅਵਾ ਹੈ ਕਿ ਹਮਲੇ ਵਿੱਚ ਖਾਰਕੀਵ ਵਿੱਚ ਤਿੰਨ ਸਕੂਲ ਅਤੇ ਇੱਕ ਚਰਚ ਤਬਾਹ ਹੋ ਗਏ ਹਨ। ਓਖਤਿਰਕਾ ਵਿੱਚ ਰੂਸੀ ਹਮਲੇ ਵਿੱਚ ਦਰਜਨਾਂ ਰਿਹਾਇਸ਼ੀ ਇਮਾਰਤਾਂ ਤਬਾਹ ਹੋ ਗਈਆਂ ਹਨ। ਰੂਸ ਨੇ ਯੂਕਰੇਨ ਦੇ ਖਾਰਕਿਵ ਅਤੇ ਮਾਰੀਉਪੋਲ ਸ਼ਹਿਰਾਂ ‘ਤੇ ਵੱਡਾ ਹਮਲਾ ਕੀਤਾ ਹੈ।
ਇਸ ਦੇ ਨਾਲ ਹੀ ਰੂਸੀ ਫੌਜ ਨੇ ਖੇਰਸਨ ‘ਤੇ ਵੀ ਕਬਜ਼ਾ ਕਰ ਲਿਆ ਹੈ ਪਰ ਕੀਵ ਵੱਲ ਵਧ ਰਹੇ ਰੂਸੀ ਕਾਫਲੇ ਨੂੰ ਯੂਕਰੇਨ ਵਾਲੇ ਪਾਸੇ ਤੋਂ ਰੋਕਣ ਦਾ ਦਾਅਵਾ ਕੀਤਾ ਗਿਆ ਹੈ। ਯੂਕਰੇਨ ‘ਤੇ ਰੂਸੀ ਹਮਲੇ ਦੇ ਅੱਠਵੇਂ ਦਿਨ ਰੂਸੀ ਫੌਜ ਨੇ ਕਈ ਸ਼ਹਿਰਾਂ ਦੇ ਰਿਹਾਇਸ਼ੀ ਇਲਾਕਿਆਂ ‘ਤੇ ਬੰਬਾਰੀ ਤੇਜ਼ ਕਰ ਦਿੱਤੀ ਹੈ। ਕੀਵ, ਖਾਰਕੀਵ, ਬੁਕਾ ਅਤੇ ਇਰਪਿਨ ਸ਼ਹਿਰਾਂ ਵਿੱਚ ਕਈ ਇਮਾਰਤਾਂ ਖੰਡਰ ਵਿੱਚ ਬਦਲ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਖਾਰਕੀਵ ‘ਚ ਫ੍ਰੀਡਮ ਸਕੁਵਾਇਰ ਤਬਾਹ ਹੋ ਗਿਆ ਹੈ।
