News

ਯੂਕਰੇਨ ਤੋਂ ਪਰਤੇ ਨਾਗਰਿਕਾਂ ਲਈ ਵੱਖ-ਵੱਖ ਸੂਬੇ ਦੀਆਂ ਸਰਕਾਰਾਂ ਨੇ ਕੀਤੇ ਪ੍ਰਬੰਧ 

ਯੂਕਰੇਨ ਤੋਂ ਲਗਾਤਾਰ ਭਾਰਤੀਆਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਉੱਥੇ ਹੀ ਕੇਰਲ ਸੂਬੇ ਵਿਚ ਸਰਕਾਰ ਨੇ ਅੱਜ ਯੂਕਰੇਨ ਤੋਂ ਦਿੱਲੀ ਪਹੁੰਚਣ ਵਾਲੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਤਿੰਨ ਉਡਾਣਾਂ ਦਾ ਪ੍ਰਬੰਧ ਕੀਤਾ ਹੈ। ਕੋਚੀ ਹਵਾਈ ਅੱਡੇ ਤੋਂ ਤਿਰੂਵਨੰਤਪੁਰਮ ਅਤੇ ਕਾਸਰਗੋਡ ਤੱਕ ਬੱਸ ਸੇਵਾਵਾਂ ਦਾ ਪ੍ਰਬੰਧ ਕੀਤਾ ਜਾਵੇਗਾ।

India demands 'urgent safe passages' for its nationals to exit Ukraine |  India News | Onmanorama

ਯੂਕਰੇਨ ਤੋਂ ਪਰਤਣ ਵਾਲਿਆਂ ਦੀ ਮਦਦ ਲਈ ਰਾਜ ਦੇ ਸਾਰੇ ਚਾਰ ਹਵਾਈ ਅੱਡਿਆਂ ‘ਤੇ ਨੌਰਕਾ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਦੱਸ ਦਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਪੂਰੀ ਦੁਨੀਆ ਤਣਾਅ ‘ਚ ਹੈ। ਦੋਹਾਂ ਦੇਸ਼ਾਂ ਵਿਚਾਲੇ ਲਗਭਗ ਇਕ ਹਫਤੇ ਤੋਂ ਜੰਗ ਚੱਲ ਰਹੀ ਹੈ। ਸੈਂਕੜੇ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ।

ਹਰ ਪਾਸੇ ਧਮਾਕੇ ਹੋ ਰਹੇ ਹਨ। ਅਜਿਹੇ ‘ਚ ਹੁਣ ਦੋਵੇਂ ਦੇਸ਼ ਇਕ ਵਾਰ ਫਿਰ ਗੱਲਬਾਤ ਦੀ ਮੇਜ਼ ‘ਤੇ ਬੈਠਣ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਹੋ ਚੁੱਕੀ ਹੈ, ਜਿਸ ‘ਚ ਕੁਝ ਮੁੱਦਿਆਂ ‘ਤੇ ਚਰਚਾ ਕਰਨ ਤੋਂ ਬਾਅਦ ਦੁਬਾਰਾ ਮਿਲਣ ‘ਤੇ ਸਹਿਮਤੀ ਬਣੀ ਸੀ। ਹੁਣ ਅੱਜ ਫਿਰ ਦੋਵਾਂ ਦੇਸ਼ਾਂ ਦੇ ਵਫ਼ਦ ਦੀ ਮੁਲਾਕਾਤ ਹੋਣ ਜਾ ਰਹੀ ਹੈ। ਇਹ ਮੀਟਿੰਗ ਬੇਲਾਰੂਸ ਵਿੱਚ ਹੋਵੇਗੀ।  

Click to comment

Leave a Reply

Your email address will not be published.

Most Popular

To Top