News

ਯੂਕਰੇਨ ਤੋਂ ਜਹਾਜ਼ ਰਾਹੀਂ ਭਾਰਤ ਪਹੁੰਚੇ ਵਿਦਿਆਰਥੀ, ਹੋਇਆ ਨਿੱਘਾ ਸੁਆਗਤ

ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਜਾਰੀ ਹੈ। ਬੀਤੇ ਦਿਨ 219 ਵਿਦਿਆਰਥੀਆਂ ਨੂੰ ਲੈ ਕੇ ਫਲਾਈਟ ਮੁੰਬਈ ਪਹੁੰਚੀ ਜਿਨ੍ਹਾਂ ‘ਚ 44 ਗੁਜਰਾਤੀ ਵਿਦਿਆਰਥੀ ਵੀ ਆਪਣੇ ਦੇਸ਼ ਵਾਪਸ ਪਰਤ ਆਏ ਹਨ। ਵਿਸ਼ੇਸ਼ ਬਚਾਅ ਉਡਾਣ ਰਾਹੀਂ ਸੁਰੱਖਿਅਤ ਇਹ ਵਿਦਿਆਰਥੀ ਮੁੰਬਈ ਪਹੁੰਚ ਗਏ ਹਨ।

ਇਨ੍ਹਾਂ 44 ਨੌਜਵਾਨ ਵਿਦਿਆਰਥੀਆਂ ਨੂੰ ਗੁਜਰਾਤ ਸਰਕਾਰ ਦੀ ਜੀਐਸਆਰਟੀਸੀ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਦੋ ਵੋਲਵੋ ਬੱਸਾਂ ਰਾਹੀਂ ਗੁਜਰਾਤ ਲਿਆਂਦਾ ਜਾਵੇਗਾ ਤੇ ਰਾਜ ਸਰਕਾਰ ਉਨ੍ਹਾਂ ਦੀ ਵਾਪਸੀ ਲਈ ਵੀ ਪ੍ਰਬੰਧ ਕਰੇਗੀ। ਉੱਥੇ ਹੀ ਕਰਨਾਟਕ ਦੇ ਮੰਤਰੀ ਆਰ ਅਸ਼ੋਕਾ ਨੇ ਰਾਜ ਦੇ ਉਨ੍ਹਾਂ ਵਿਦਿਆਰਥੀਆਂ ਦਾ ਸੁਆਗਤ ਕੀਤਾ ਜੋ ਯੂਕਰੇਨ ਤੋਂ ਯੁੱਧ ਵਿਚਕਾਰ ਵਾਪਸ ਭਾਰਤ ਪਰਤੇ ਹਨ।

ਜ਼ਿਕਰਯੋਗ ਹੈ ਕਿ ਲਗਾਤਾਰ ਯੂਕਰੇਨ ਤੋਂ ਵਿਦਿਆਰਥੀਆਂ ਨੂੰ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ। ਰੂਸ ਯੂਕਰੇਨ ਦੇ ਵਿਵਾਦ ਵਿਚਕਾਰ ਭਾਰਤੀਆਂ ਨੂੰ ਲਿਆਉਣ ਦਾ ਕੰਮ ਲਗਾਤਾਰ ਜਾਰੀ ਹੈ। ਮੁੰਬਈ ਏਅਰਪੋਰਟ ‘ਤੇ ਪਹੁੰਚੇ ਇਨ੍ਹਾਂ ਬੱਚਿਆਂ ਦੇ ਚਿਹਰਿਆਂ ‘ਤੇ ਭਾਰਤ ਪਰਤਣ ਦੀ ਖੁਸ਼ੀ ਸਾਫ ਝਲਕ ਰਹੀ ਸੀ। ਗੁਜਰਾਤ ਸਰਕਾਰ ਦੇ ਅਧਿਕਾਰੀਆਂ ਨੇ ਹਵਾਈ ਅੱਡੇ ‘ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ।

ਗੁਜਰਾਤ ਸਰਕਾਰ ਨੇ ਅਧਿਕਾਰਤ ਤੌਰ ‘ਤੇ ਦੱਸਿਆ ਹੈ ਕਿ ਇਸ ਅੰਕੜਿਆਂ ‘ਚ ਗੁਜਰਾਤ ਦੇ 584 ਤੋਂ ਵੱਧ ਲੋਕ ਯੂਕਰੇਨ ‘ਚ ਫਸੇ ਹੋਏ ਪਾਏ ਗਏ ਹਨ। ਰਾਜ ਸਰਕਾਰ ਤੇ ਕੇਂਦਰ ਸਰਕਾਰ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਤੇ ਦੂਤਾਵਾਸ ਨਾਲ ਲਗਾਤਾਰ ਸੰਪਰਕ ਵਿੱਚ ਹੈ।

Click to comment

Leave a Reply

Your email address will not be published.

Most Popular

To Top