News

ਯਾਸ ਤੂਫ਼ਾਨ ਦੀ ਤਬਾਹੀ ਦਾ ਖਦਸ਼ਾ! ਪੰਜਾਬ-ਹਰਿਆਣਾ ‘ਤੇ ਵੀ ਪਵੇਗਾ ਅਸਰ

ਯਾਸ ਤੂਫ਼ਾਨਨ ਦਾ ਖਤਰਾ ਵਧਦਾ ਜਾ ਰਿਹਾ ਹੈ। ਕੱਲ੍ਹ ਤੱਕ ਇਹ ਤੂਫ਼ਾਨ ਓਡੀਸ਼ਾ ਪਹੁੰਚ ਜਾਵੇਗਾ। ਇਸ ਦੇ ਚਲਦਿਆਂ ਇੱਕ ਵਾਰ ਫਿਰ ਤੋਂ ਦੇਸ਼ ਦੇ ਕਈ ਸੂਬਿਆਂ ਵਿੱਚ ਭਾਰੀ ਵਰਖਾ ਹੋ ਸਕਦੀ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦਾ ਪ੍ਰਭਾਵ ਦਿੱਲੀ, ਯੂਪੀ, ਬਿਹਾਰ, ਹਰਿਆਣਾ ਅਤੇ ਪੰਜਾਬ ਤੇ ਵੀ ਪਵੇਗਾ।

Cyclone Yaas: Depression forms in the Bay Of Bengal, cyclonic storm likely  tomorrow | Skymet Weather Services

ਮੌਸਮ ਦੀ ਤਾਜ਼ਾ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਵਿੱਚ ਪਿਛਲੇ ਦਿਨੀਂ ਚੱਲੇ ਬਾਰਿਸ਼ ਦੇ ਦੌਰ ਤੋਂ ਬਾਅਦ ਮੌਸਮ ਇਕਸਾਰ ਬਣਿਆ ਹੋਇਆ ਹੈ। ਦਿਨ ਵਿੱਚ ਤੇਜ਼ ਧੁੱਪ ਦੇ ਨਾਲ ਹਵਾਵਾਂ ਵੀ ਚੱਲ ਰਹੀਆਂ ਹਨ। ਯੂਪੀ-ਪੰਜਾਬ ਦੇ ਕਈ ਇਲਾਕਿਆਂ ਵਿੱਚ ਗਰਮੀ ਨੇ ਅਪਣਾ ਅਸਰ ਦਿਖਾਇਆ ਹੈ।

ਇੱਥੇ ਤਾਪਮਾਨ 42 ਡਿਗਰੀ ਪਾਰ ਕਰ ਸਕਦਾ ਹੈ। ਅੱਜ ਤੋਂ ਝਾਰਖੰਡ ਵਿੱਚ ਯਾਸ ਤੂਫ਼ਾਨ ਦਾ ਪ੍ਰਭਾਵ ਦਿਸਣਾ ਸ਼ੁਰੂ ਹੋ ਗਿਆ ਹੈ। ਇਸ ਤੂਫ਼ਾਨ ਕਾਰਨ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਬੰਗਾਲ ਦੀ ਖਾੜੀ ‘ਚ ਉੱਠੇ ਯਾਸ ਤੂਫਾਨ ਦਾ ਅਸਰ ਅੱਜ ਤੋਂ ਬਿਹਾਰ ‘ਚ ਵੀ ਦਿਖਣ ਲੱਗੇਗਾ।

ਇਸ ਦੇ ਚੱਲਦਿਆਂ ਤੇਜ਼ ਹਨ੍ਹੇਰੀ ਤੇ ਭਾਰੀ ਬਾਰਸ਼ ਦਾ ਖਦਸ਼ਾ ਹੈ। ਮੌਸਮ ਵਿਭਾਗ ਨੇ ਤੂਫਾਨ ਨੂੰ ਲੈ ਕੇ 25 ਤੋਂ 28 ਮਈ ਵਿੱਚ ਯੈਲੋ ਤੇ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਕਰੀਬ 27 ਜ਼ਿਲ੍ਹਿਆਂ ਵਿੱਚ 24 ਮਈ ਤੋਂ 28 ਮਈ ਤੱਕ ਤੂਫ਼ਾਨ ਕਾਰਨ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।

ਹਿਮਾਚਲ ਪ੍ਰਦੇਸ਼ ‘ਚ ਕੁਝ ਦਿਨ ਮੌਸਮ ਸਾਫ ਰਹਿਣ ਮਗਰੋਂ ਫਿਰ ਤੋਂ ਪੱਛਮੀ ਗੜਬੜੀ ਐਕਟਿਵ ਹੋਣ ਦੀ ਸੰਭਾਵਨਾ ਹੈ। ਇੱਥੇ ਕਈ ਦਿਨ ਮੌਸਮ ‘ਚ ਗਰਮੀ ਹੋ ਸਕਦੀ ਹੈ। ਪੰਜਾਬ ਤੇ ਹਰਿਆਣਾ ਦੇ ਮੌਸਮ ਦੀ ਗੱਲ ਕਰੀਏ ਤਾਂ ਸੂਬੇ ‘ਚ ਅੱਜ ਤੇ ਕੱਲ੍ਹ ਗਰਮ ਚਮਕ ਦੇ ਨਾਲ ਹਲਕੀ ਵਰਖਾ ਹੋ ਸਕਦੀ ਹੈ।

Click to comment

Leave a Reply

Your email address will not be published.

Most Popular

To Top